ਭਾਰਤ ਏ ਟੀਮ ਦੀ ਚੋਣ ''ਚ ਸਾਹਾ ਦੀ ਵਾਪਸੀ, ਪੰਤ ਵਨ ਡੇ ਟੀਮ ''ਚ

Tuesday, May 14, 2019 - 09:46 PM (IST)

ਭਾਰਤ ਏ ਟੀਮ ਦੀ ਚੋਣ ''ਚ ਸਾਹਾ ਦੀ ਵਾਪਸੀ, ਪੰਤ ਵਨ ਡੇ ਟੀਮ ''ਚ

ਨਵੀਂ ਦਿੱਲੀ— ਵਿਕਟਕੀਪਰ ਰਿਧੀਮਾਨ ਸਾਹਾ ਨੂੰ ਵੈਸਟਇੰਡੀਜ਼ ਦੇ 11 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਦੌਰੇ ਦੇ ਲਈ ਭਾਰਤ ਏ ਦੀ ਟੀਮ 'ਚ ਚੋਣ ਕੀਤੀ ਹੈ ਜਦਕਿ ਰਿਸ਼ਭ ਪੰਤ ਨੂੰ ਸੀਮਿਤ ਓਵਰਾਂ ਦੀ ਸੀਰੀਜ਼ 'ਚ ਵਿਕਟਕੀਪਰ ਦੀ ਭੂਮੀਕਾ ਨਿਭਾਉਣਗੇ। ਭਾਰਤ ਏ ਟੀਮ ਇਸ ਦੌਰੇ 'ਚ 5 ਵਨ ਡੇ ਮੈਚ ਤੇ ਤਿੰਨ-ਚਾਰ ਰੋਜ਼ਾ ਮੈਚ ਖੇਡੇਗੀ। 34 ਸਾਲਾ ਸਾਹਾ ਇਕ ਸਮੇਂ ਭਾਰਤ ਦੇ ਨੰਬਰ ਇਕ ਵਿਕਟਕੀਪਰ ਸਨ ਪਰ ਮੋਢੇ ਦੀ ਸੱਟ ਕਾਰਨ ਉਹ ਲੱਗਭਗ ਇਕ ਸਾਲ ਤੱਕ ਬਾਹਰ ਰਹੇ। ਉਨ੍ਹਾਂ ਨੇ ਪਿਛਲੇ ਸਾਲ ਅਗਸਤ 'ਚ ਮੋਢੇ ਦਾ ਆਪਰੇਸ਼ਨ ਕਰਵਾਇਆ ਸੀ ਤੇ ਸੈਅਦ ਮੁਸ਼ਤਾਕ ਅਲੀ ਟਰਾਫੀ 'ਚ ਬੰਗਾਲ ਵਲੋਂ ਵਾਪਸੀ ਕੀਤੀ ਤੇ ਆਈ. ਪੀ. ਐੱਲ. 'ਚ ਸਨਰਾਈਜ਼ਰਜ਼ ਹੈਦਰਾਬਾਦ ਵਲੋਂ 5 ਮੈਚ ਖੇਡੇ। ਇਸ ਦੇ ਨਾਲ ਹੀ ਪੰਤ ਨੇ ਟੈਸਟ ਟੀਮ 'ਚ ਖੁਦ ਨੂੰ ਸਥਾਪਿਤ ਕਰ ਦਿੱਤਾ ਤੇ ਨਾਲ ਹੀ ਸਾਹਾ ਨੂੰ ਚੋਣਕਾਰਾਂ ਦੇ ਸਾਹਮਣੇ ਖੁਦ ਨੂੰ ਸਾਬਤ ਕਰਨਾ ਹੋਵੇਗਾ।
ਵੈਸਟਇੰਡੀਜ਼ ਏ ਵਿਰੁੱਧ ਚਾਰ ਇਕ-ਰੋਜ਼ਾ ਮੈਚ 24 ਜੁਲਾਈ ਤੋਂ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ 11 ਜੁਲਾਈ ਤੋਂ 5 ਵਨ ਡੇ ਮੈਚ ਖੇਡੇ ਜਾਣਗੇ। ਇਹ ਦੌਰਾ ਭਾਰਤ ਦੀ ਸੀਨੀਅਰ ਟੀਮ ਦੇ ਟੈਸਟ ਸੀਰੀਜ਼ ਦੇ ਲਈ ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਿਥਵੀ ਸਾਵ, ਮਯੰਕ ਅਗਰਵਾਲ ਤੇ ਹਨੁਮਾ ਵਿਹਾਰੀ ਨੂੰ ਵਨ ਡੇ ਤੇ ਚਾਰ ਇਕ-ਰੋਜ਼ਾ ਦੋਵਾਂ ਟੀਮਾਂ 'ਚ ਚੁਣਿਆ ਗਿਆ ਹੈ। ਸਾਵ ਤੇ ਅਗਰਵਾਲ ਦੇ ਵੈਸਟਇੰਡੀਜ਼ ਸੀਰੀਜ਼ 'ਚ ਟੈਸਟ ਟੀਮ 'ਚ ਵੀ ਚੁਣੇ ਜਾਣ ਦੀ ਸੰਭਾਵਨਾ ਹੈ। ਸ਼੍ਰੇਅਸ ਅਇਅਰ ਚਾਰ ਇਕ-ਰੋਜ਼ਾ ਮੈਚਾਂ 'ਚ ਜਦਕਿ ਵਨ ਡੇ 'ਚ ਮਨੀਸ਼ ਪਾਂਡੇ ਭਾਰਤ ਏ ਦੀ ਅਗਵਾਈ ਕਰੇਗਾ।


author

Gurdeep Singh

Content Editor

Related News