ਲਿਬਨਾਨ ਨੂੰ ਸ਼ੂਟਆਊਟ ਕਰ ਭਾਰਤ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਿਆ

07/01/2023 11:44:17 PM

ਬੈਂਗਲੁਰੂ (ਯੂ. ਐੱਨ. ਆਈ.)–ਭਾਰਤੀ ਪੁਰਸ਼ ਫੁੱਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ-2023 ਦੇ ਸਾਹ ਰੋਕ ਦੇਣ ਵਾਲੇ ਸੈਮੀਫਾਈਨਲ ਵਿਚ ਸ਼ਨੀਵਾਰ ਲਿਬਨਾਨ ਨੂੰ ਸ਼ੂਟਆਊਟ ਵਿਚ 4-2 ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਸ਼੍ਰੀ ਕਾਂਤੀਰਵਾ ਸਟੇਡੀਅਮ ਵਿਚ ਉਤਸ਼ਾਹੀ ਦਰਸ਼ਕਾਂ ਵਿਚਾਲੇ ਕੋਈ ਵੀ ਟੀਮ ਨਿਰਧਾਰਿਤ ਸਮੇਂ ਤਕ (0-0) ਗੋਲ ਨਹੀਂ ਕਰ ਸਕੀ, ਜਿਸ ਕਾਰਨ ਮੈਚ ਵਿਚ 30 ਮਿੰਟ ਵਾਧੂ ਜੋੜੇ ਗਏ। ਵਾਧੂ ਸਮੇਂ ਵਿਚ ਸੁਨੀਲ ਸ਼ੇਤਰੀ ਤੇ ਉਦਾਂਤਾ ਸਿੰਘ ਗੋਲ ਕਰਨ ਦੇ ਨੇੜੇ ਪਹੁੰਚੇ ਪਰ ਉਨ੍ਹਾਂ ਦੀ ਕੋਸ਼ਿਸ਼ ਅਸਫਲ ਹੋਣ ਕਾਰਨ ਜੇਤੂ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਕੀਤਾ ਗਿਆ।

 ਇਹ ਖ਼ਬਰ ਵੀ ਪੜ੍ਹੋ : ASI ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਹੋਈ ਦਰਦਨਾਕ ਮੌਤ

ਸ਼ੂਟਆਊਟ ਵਿਚ ਭਾਰਤ ਲਈ ਕਪਤਾਨ ਸੁਨੀਲ ਸ਼ੇਤਰੀ, ਅਨਵਰ ਅਲੀ, ਮਹੇਸ਼ ਸਿੰਘ ਤੇ ਉਦਾਂਤਾ ਨੇ ਗੋਲ ਕੀਤੇ, ਜਦਕਿ ਲਿਬਨਾਨ ਵੱਲੋਂ ਵਲੀਦ ਸ਼ੋਰ ਤੇ ਮੁਹੰਮਦ ਸਾਦਿਕ ਹੀ ਗੋਲ ਕਰ ਸਕੇ। ਸਾਬਕਾ ਚੈਂਪੀਅਨ ਭਾਰਤ ਲਗਾਤਾਰ ਦੂਜਾ ਤੇ ਕੁਲ 9ਵਾਂ ਖਿਤਾਬ ਜਿੱਤਣ ਤੋਂ ਸਿਰਫ ਇਕ ਕਦਮ ਦੂਰ ਹੈ ਤੇ ਫਾਈਨਲ ਵਿਚ ਉਸਦੀ ਟੱਕਰ ਬੰਗਲਾਦੇਸ਼ ਨਾਲ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਸਤਲੁਜ ਦਰਿਆ ਰਾਹੀਂ ਪਾਕਿਸਤਾਨ ਵੱਲੋਂ ਆਈਆਂ ਬੋਤਲਾਂ BSF ਵੱਲੋਂ ਬਰਾਮਦ, ਖੋਲ੍ਹਣ ’ਤੇ ਉੱਡੇ ਹੋਸ਼

ਸ਼ੂਟਆਊਟ ’ਚ ਸ਼ੇਤਰੀ ਨੇ ਆਪਣੀ ਕਾਬਲੀਅਤ ਦਾ ਨਮੂਨਾ ਪੇਸ਼ ਕਰਦੇ ਹੋਏ ਪਹਿਲੀ ਕੋਸ਼ਿਸ਼ ਵਿਚ ਬਾਲ ਨੂੰ ਨੈੱਟ ਵਿਚ ਪਹੁੰਚਾ ਕੇ ਭਾਰਤ ਦੀ ਜਿੱਤ ਦਾ ਰਸਤਾ ਆਸਾਨ ਕਰ ਦਿੱਤਾ। ਇਸ ਤੋਂ ਬਾਅਦ ਅਨਵਰ, ਮਹੇਸ਼ ਤੇ ਉਦਾਂਤਾ ਨੇ ਵੀ ਭਾਰਤ ਲਈ ਗੋਲ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ। ਗੋਲਕੀਪਰ ਗੁਰਪ੍ਰੀਤ ਨੇ ਪਹਿਲੀ ਕੋਸ਼ਿਸ਼ ਵਿਚ ਹਸਨ ਮਾਤੂਕ ਦੀ ਸ਼ਾਟ ਰੋਕੀ, ਜਦਕਿ ਚੌਥੀ ਕੋਸ਼ਿਸ਼ ਵਿਚ ਖਲੀਲ ਬਦਰ ਦੀ ਸ਼ਾਟ ਗੋਲ ਦੇ ਉੱਪਰ ਤੋਂ ਨਿਕਲਣ ਦੇ ਕਾਰਨ ਲਿਬਨਾਨ ਇਹ ਰੋਮਾਂਚਕ ਮੁਕਾਬਲਾ ਹਾਰ ਗਈ।


Manoj

Content Editor

Related News