ਸਚਿਨ ਤੇਂਦੁਲਕਰ ਕਰਨਗੇ ਅੰਡਰ-19 ਮਹਿਲਾ ਵਿਸ਼ਵ ਕੱਪ 2023 ਜੇਤੂ ਭਾਰਤੀ ਟੀਮ ਨੂੰ ਸਨਮਾਨਿਤ

Tuesday, Jan 31, 2023 - 01:47 PM (IST)

ਸਚਿਨ ਤੇਂਦੁਲਕਰ ਕਰਨਗੇ ਅੰਡਰ-19 ਮਹਿਲਾ ਵਿਸ਼ਵ ਕੱਪ 2023 ਜੇਤੂ ਭਾਰਤੀ ਟੀਮ ਨੂੰ ਸਨਮਾਨਿਤ

ਸਪੋਰਟਸ ਡੈਸਕ-  ਸਾਬਕਾ ਭਾਰਤੀ ਦਿੱਗਜ ਸਚਿਨ ਤੇਂਦੁਲਕਰ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਧਿਕਾਰੀ ਅੰਡਰ-19 ਮਹਿਲਾ ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਨੂੰ ਬੁੱਧਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਸਨਮਾਨਿਤ ਕਰਨਗੇ। ਐਤਵਾਰ ਨੂੰ ਪੋਚੇਫਸਟਰੂਮ ਵਿੱਚ ਸ਼ੈਫਾਲੀ ਵਰਮਾ ਦੀ ਟੀਮ ਨੇ ਖ਼ਿਤਾਬੀ ਮੈਚ ਵਿੱਚ ਇੰਗਲੈਂਡ ਨੂੰ ਸਿਰਫ਼ 68 ਦੌੜਾਂ ’ਤੇ ਢੇਰ ਕਰ ਦਿੱਤਾ ਅਤੇ ਫਿਰ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ।

ਇਹ ਵੀ ਪੜ੍ਹੋ : KL ਰਾਹੁਲ ਨਾਲ ਡਿਨਰ ਡੇਟ 'ਤੇ ਪਹੁੰਚੀ ਆਥੀਆ ਸ਼ੈੱਟੀ, ਵਿਆਹ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਇਆ ਜੋੜਾ

ਤੇਜ਼ ਗੇਂਦਬਾਜ਼ ਟਾਈਟਸ ਸਾਧੂ, ਆਫ ਸਪਿਨਰ ਅਰਚਨਾ ਦੇਵੀ ਅਤੇ ਲੈੱਗ ਸਪਿਨਰ ਪਾਰਸ਼ਵੀ ਚੋਪੜਾ ਆਪਣੀ ਲਾਈਨ ਅਤੇ ਲੰਬਾਈ ਵਿੱਚ ਸਹੀ ਸਨ। ਉਨ੍ਹਾਂ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਸ਼ੇਫਾਲੀ, ਮੰਨਤ ਕਸ਼ਯਪ ਅਤੇ ਸੋਨਮ ਯਾਦਵ ਨੂੰ ਦਬਦਬੇ ਵਾਲੀ ਗੇਂਦਬਾਜ਼ੀ 'ਚ ਇਕ-ਇਕ ਵਿਕਟ ਮਿਲੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਲਿਖਿਆ, ਮੈਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਰਤਨ ਸਚਿਨ ਤੇਂਦੁਲਕਰ ਅਤੇ ਬੀਸੀਸੀਆਈ ਅਧਿਕਾਰੀ 1 ਫਰਵਰੀ ਨੂੰ ਸ਼ਾਮ 6:30 ਵਜੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਜੇਤੂ ਭਾਰਤੀ ਅੰਡਰ 19 ਟੀਮ ਨੂੰ ਸਨਮਾਨਿਤ ਕਰਨਗੇ।

ਇਹ ਵੀ ਪੜ੍ਹੋ : ਭਾਰਤ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੇ ਕੀਤਾ ਸੰਨਿਆਸ  ਦਾ ਐਲਾਨ

ਜੈ ਸ਼ਾਹ ਨੇ ਕਿਹਾ, ਨੌਜਵਾਨ ਕ੍ਰਿਕਟਰਾਂ ਨੇ ਭਾਰਤ ਦਾ ਮਾਣ ਵਧਾਇਆ ਹੈ ਅਤੇ ਅਸੀਂ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਾਂਗੇ। ਐਤਵਾਰ ਨੂੰ, ਸ਼ਾਹ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਅੰਡਰ-19 ਮਹਿਲਾ ਕ੍ਰਿਕਟ ਟੀਮ ਅਤੇ ਸਹਾਇਕ ਸਟਾਫ ਲਈ 5 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਸ਼ਾਹ ਨੇ ਭਾਰਤੀ ਅੰਡਰ-19 ਮਹਿਲਾ ਟੀਮ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਜਸ਼ਨ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਜਦੋਂ ਬੁੱਧਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੀ-20 ਮੈਚ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News