ਬੱਲੇਬਾਜ਼ੀ ''ਚ ਮਦਦ ਕਰਨ ਵਾਲੇ ਵੇਟਰ ਦੀ ਸਚਿਨ ਤੇਂਦੁਲਕਰ ਨੂੰ ਭਾਲ, ਟਵਿੱਟਰ ''ਤੇ ਮੰਗੀ ਮਦਦ

12/14/2019 6:19:25 PM

ਮੁੰਬਈ : ਸਚਿਨ ਤੇਂਦੁਲਕਰ ਨੂੰ ਭਾਰਤ ਵਿਚ ਕ੍ਰਿਕਟ ਦਾ ਭਗਵਾਨ ਕਿਹਾ ਜਾਂਦਾ ਹੈ। ਸਚਿਨ ਲੰਬੇ ਸਮੇਂ ਤਕ ਭਾਰਤੀ ਕ੍ਰਿਕਟ ਦੇ ਸਭ ਤੋਂ ਵੱਡੇ ਹੀਰੋ ਰਹੇ ਹਨ। ਸਚਿਨ ਤੇਂਦੁਲਕਰ ਇੰਨੀ ਦਿਨੀ ਇਕ ਖਾਸ ਵਿਅਕਤੀ ਦੀ ਭਾਲ ਵਿਚ ਹਨ, ਜਿਸ ਦੇ ਬਾਰੇ ਉਸ ਨੇ ਟਵਿੱਟਰ 'ਤੇ ਲਿਖਿਆ ਹੈ। ਸਚਿਨ ਨੇ ਆਪਣੇ ਪ੍ਰਸ਼ਸੰਸਕਾਂ ਤੋਂ ਉਸ ਖਾਸ ਵਿਅਕਤੀ ਨੂੰ ਲੱਭਣ ਲਈ ਮਦਦ ਮੰਗੀ ਹੈ।

ਸਚਿਨ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਸ ਨੇ ਲਿਖਿਆ, ''ਕ੍ਰਿਕਟ ਖੇਡਦਿਆਂ ਇਕ ਵਾਰ ਚੇਨਈ ਦੇ ਤਾਜ ਕੋਰੋਮੰਡਲ ਵਿਚ ਰੁਕਿਆ ਸੀ, ਉੱਥੇ ਮੈਂ ਇਕ ਕੌਫੀ ਆਰਡਰ ਕੀਤੀ। ਜੋ ਵੇਟਰ ਕੌਫੀ ਨੂੰ ਲੈ ਕੇ ਆਇਆ ਉਸ ਨੇ ਮੈਨੂੰ ਦੱਸਿਆ ਕਿ ਉਹ ਮੇਰਾ ਬਹੁਤ ਵੱਡਾ ਫੈਨ ਹੈ। ਉਸ ਨੇ ਮੈਨੂੰ ਕਿਹਾ ਕਿ ਉਹ ਮੇਰੀ ਬੱਲੇਬਾਜ਼ੀ ਨੂੰ ਬਹੁਤ ਪਸੰਦ ਕਰਦਾ ਹੈ। ਉਹ ਹਰ ਗੇਂਦ ਨੂੰ 4-5 ਵਾਰ ਰਿਵਾਈਂਡ ਕਰ ਕੇ ਦੇਖਦਾ ਹੈ ਅਤੇ ਉਸ ਨੂੰ ਲਗਦਾ ਹੈ ਕਿ ਜਦੋਂ ਵੀ ਮੈਂ ਆਰਮ ਗਾਰਡ ਲਾਉਂਦਾ ਹਾਂ ਤਾਂ ਮੇਰੇ ਬੱਲੇ ਦਾ ਸਵਿੰਗ ਬਦਲ ਜਾਂਦਾ ਹੈ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿਉਂਕਿ ਇਸ ਬਾਰੇ ਮੈਂ ਅੱਜ ਤਕ ਕਿਸੇ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਇਸ ਬਾਰੇ ਜਾਣ ਸਕਿਆ। ਮੈਂ ਉਸ ਨੂੰ ਕਿਹਾ ਤੁਸੀਂ ਦੁਨੀਆ ਦੇ ਇਕਲੌਤੇ ਵਿਅਕਤੀ ਹੋ ਜਿਸ ਨੇ ਇੰਨੀ ਬਾਰੀਕੀ ਗੱਲ ਨੂੰ ਨੋਟਿਸ ਕੀਤਾ ਹੈ।''

PunjabKesari

ਸਚਿਨ ਨੇ ਫਿਰ ਤੋਂ ਡਿਜ਼ਾਈਨ ਕਰਾਇਆ ਐੱਲ. ਬੋਅ ਗਾਰਡ
ਸਚਿਨ ਨੇ ਕਿਹਾ ਇਸ ਤੋਂ ਬਾਅਦ ਉਸ ਨੇ ਆਪਣੇ ਐੱਲ. ਬੋਅ ਗਾਰਡ ਨੂੰ ਦੋਬਾਰਾ ਡਾਜ਼ੀਨ ਕਰਾਇਆ। ਗਾਰਡ ਦਾ ਸਹੀ ਸਾਈਜ਼, ਸਹੀ ਪੈਡਿੰਗ ਅਤੇ ਸਹੀ ਸਟ੍ਰੈਪ ਦੇ ਨਾਲ ਉਸ ਨੂੰ ਡਿਜ਼ਾਈਨ ਕਰਾਇਆ, ਜਿਸ ਨੂੰ ਉਸ ਨੂੰ ਮਦਦ ਮਿਲੀ। ਸਚਿਨ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਕਿ ਮੈਂ ਸੋਚਦਾ ਹਾਂ ਅੱਜ ਉਹ ਕਿੱਥੇ ਹੋਵੇਗਾ ਅਤੇ ਉਸ ਨਾ ਮਿਲਣਾ ਚਾਹੁੰਦਾ ਹਾਂ। ਕੀ ਤੁਸੀਂ ਉਸ ਨੂੰ ਲੱਭਣ ਵਿਚ ਮੇਰੀ ਮਦਦ ਕਰੋਗੇ।


Related News