ਟਰੰਪ ਨੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਦੇ ਨਾਂ ਦੇ ਉਚਾਰਣ 'ਚ ਕੀਤੀ ਵੱਡੀ ਗ਼ਲਤੀ, ICC ਨੇ ਉਡਾਇਆ ਮਜ਼ਾਕ

Tuesday, Feb 25, 2020 - 10:16 AM (IST)

ਟਰੰਪ ਨੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਦੇ ਨਾਂ ਦੇ ਉਚਾਰਣ 'ਚ ਕੀਤੀ ਵੱਡੀ ਗ਼ਲਤੀ, ICC ਨੇ ਉਡਾਇਆ ਮਜ਼ਾਕ

ਸਪੋਰਟਸ ਡੈਸਕ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਭਾਵ 24 ਫਰਵਰੀ 2020 ਨੂੰ ਆਪਣੇ ਭਾਰਤ ਦੌਰੇ ਦੇ ਦੌਰਾਨ ਅਹਿਮਦਾਬਾਦ 'ਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਦੌਰਾਨ ਟਰੰਪ ਨੇ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦੇ ਨਾਂ ਵੀ ਲਏ। ਹਾਲਾਂਕਿ ਉਹ ਹਿੰਦੀ 'ਚ ਦੋਵੇਂ ਕ੍ਰਿਕਟਰਾਂ ਦੇ ਨਾਂ ਦਾ ਸਹੀ ਢੰਕ ਨਾਲ ਉਚਾਰਣ (ਬੋਲਣਾ) ਨਹੀਂ ਕਰ ਸਕੇ। ਇਸ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਟਰੰਪ ਨੂੰ ਟਰੋਲ ਕਰ ਦਿੱਤਾ।

ਟਰੰਪ ਨੇ ਸਚਿਨ ਦਾ ਨਾਂ ਅੰਗਰੇਜ਼ੀ 'ਚ 'Soochin Tendolkar ਅਤੇ ਵਿਰਾਟ ਕੋਹਲੀ ਦਾ ਨਾਂ 'Virot Kolee' ਕਹਿ ਕੇ ਸੰਬੋਧਨ ਕੀਤਾ। ਆਈ. ਸੀ. ਸੀ. ਨੇ ਇਸ ਤੋਂ ਬਾਅਦ ਟਵੀਟ ਕਰਦੇ ਹੋਏ ਉਨ੍ਹਾਂ ਦਾ ਮਜ਼ਾਕ ਉਡਾਇਆ। ਆਈ. ਸੀ. ਸੀ. ਨੇ ਟਵਿੱਟਰ 'ਤੇ ਸਚਿਨ ਦੇ ਕਈ ਨਾਂ ਅੰਗਰੇਜ਼ੀ 'ਚ ਲਿੱਖੇ- Sach, Such, Satch, Sutch, Sooch । ਉਸ ਨੇ ਯੂਜ਼ਰਸ ਤੋਂ ਸਵਾਲ ਵੀ ਪੁੱਛ ਲਿਆ। ਆਈ. ਸੀ. ਸੀ. ਨੇ ਪੁੱਛਿਆ ਕਿ ਕੀ ਕੋਈ ਜਾਣਦਾ ਹੈ ਕਿ ਸਹੀ ਨਾਂ ਕੀ ਹੈ?

ਜ਼ਿਕਰਯੋਗ ਹੈ ਕਿ ਟਰੰਪ ਰਾਸ਼ਟਰਪਤੀ ਬਣਨ ਦੇ ਬਾਅਦ ਪਹਿਲੀ ਵਾਰ ਭਾਰਤ ਦੌਰੇ 'ਤੇ ਆਏ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ 22 ਕਿਲੋਮੀਟਰ ਦੀ ਯਾਤਰਾ ਦੇ ਬਾਅਦ ਵਿਸ਼ਵ ਦੇ ਦੋਵੇਂ ਚੋਟੀ ਦੇ ਨੇਤਾ ਟਰੰਪ ਅਤੇ ਮੋਦੀ ਮੋਟੇਰਾ ਸਟੇਡੀਅਮ 'ਚ ਪਹੁੰਚੇ। ਦੋਹਾਂ ਨੇਤਾਵਾਂ ਨੂੰ ਸੁਣਨ ਲਈ ਇੱਥੇ 1 ਲੱਖ ਤੋਂ ਜ਼ਿਆਦਾ ਲੋਕ ਮੌਜੂਦ ਸਨ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਵੀ ਮੌਜੂਦ ਸੀ।

 


author

Tarsem Singh

Content Editor

Related News