ਸਚਿਨ ਤੇਂਦੁਲਕਰ ਨੇ ਬੰਨ੍ਹੀ 'ਪਗੜੀ', ਵੀਡੀਓ ਸਾਂਝੀ ਕਰ ਦੱਸਿਆ ਕਿਸ ਦੇ ਵਿਆਹ ਦੀ ਚੱਲ ਰਹੀ ਤਿਆਰੀ

Wednesday, Aug 10, 2022 - 01:12 PM (IST)

ਸਚਿਨ ਤੇਂਦੁਲਕਰ ਨੇ ਬੰਨ੍ਹੀ 'ਪਗੜੀ', ਵੀਡੀਓ ਸਾਂਝੀ ਕਰ ਦੱਸਿਆ ਕਿਸ ਦੇ ਵਿਆਹ ਦੀ ਚੱਲ ਰਹੀ ਤਿਆਰੀ

ਨਵੀਂ ਦਿੱਲੀ- ਕ੍ਰਿਕਟ ਦੀ ਦੁਨੀਆ ਦੇ ਲੀਜੈਂਡ ਸਚਿਨ ਤੇਂਦੁਲਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਲਾਲ ਰੰਗ ਦੀ ਪੱਗ ਬਨਵਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਨਿਤਿਨ ਤੇਂਦੁਲਕਰ ਦੀ ਧੀ ਕਰਿਸ਼ਮਾ ਦਾ ਵਿਆਹ ਹੈ ਅਤੇ ਉਹ ਇਸ ਲਈ ਸਿਰ 'ਤੇ ਪੱਗ ਬਨਵਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਰੰਪਰਾਗਤ ਪਹਿਰਾਵੇ 'ਚ ਨਜ਼ਰ ਆਉਣਾ ਚਾਹੁੰਦੇ ਹੈ। ਵੀਡੀਓ ਦੀ ਬੈਕਗ੍ਰਾਊਂਡ 'ਚ ਵਿਆਹ ਵਾਲਾ ਮਰਾਠੀ ਗੀਤ ਵੀ ਚੱਲ ਰਿਹਾ ਹੈ।

ਦੱਸ ਦੇਈਏ ਕਿ ਸਚਿਨ ਤੇਂਦੁਲਕਰ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਰਮੇਸ਼ ਤੇਂਦੁਲਕਰ ਹੈ, ਜੋ ਇੱਕ ਮਰਾਠੀ ਸਕੂਲ ਵਿੱਚ ਅਧਿਆਪਕ ਸਨ। ਸਚਿਨ ਚਾਰ ਭੈਣ-ਭਰਾ ਹਨ। ਉਨ੍ਹਾਂ ਦੇ ਵੱਡੇ ਭਰਾ ਦਾ ਨਾਂ ਨਿਤਿਨ ਤੇਂਦੁਲਕਰ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਹੋਰ ਭਰਾ ਅਜੀਤ ਤੇਂਦੁਲਕਰ ਅਤੇ ਭੈਣ ਸਵਿਤਾਈ ਤੇਂਦੁਲਕਰ ਹੈ। ਇਹ ਅਜੀਤ ਹੀ ਸੀ ਜਿਨ੍ਹਾਂ ਨੇ ਸਚਿਨ ਨੂੰ ਕ੍ਰਿਕਟ ਦੀ ਖੇਡ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸੀ।


author

cherry

Content Editor

Related News