ਲਾਰੇਸ 20 ਸਪੋਰਟਿੰਗ ਮੋਮੈਂਟ 2000-2020 ਪੁਰਸਕਾਰ ਨਾਲ ਸਨਮਾਨਤ ਹੋਏ ਸਚਿਨ

02/18/2020 9:49:34 AM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਕਰੀਅਰ ਬੇਹੱਦ ਸ਼ਾਨਦਾਰ ਰਿਹਾ ਹੈ। ਸੱਜੇ ਹੱਥ ਦਾ ਇਹ ਬੱਲੇਬਾਜ਼ ਕ੍ਰਿਕਟ ਦੇ ਇਤਿਹਾਸ 'ਚ ਇਕਲੌਤਾ ਅਜਿਹਾ ਬੱਲੇਬਾਜ਼ ਹੈ ਜਿਸ ਨੇ ਕੌਮਾਂਤਰੀ ਕ੍ਰਿਕਟ 'ਚ 100 ਸੈਂਕੜੇ ਲਾਏ ਹਨ। ਉਨ੍ਹਾਂ ਦੇ ਨਾਂ ਟੈਸਟ ਅਤੇ ਵਨ-ਡੇ 'ਚ ਸਭ ਤੋਂ ਜ਼ਿਆਦਾ ਦੌੜਾ ਦਾ ਰਿਕਾਰਡ ਵੀ ਹੈ। ਅਜਿਹੇ 'ਚ ਐਵਾਰਡ ਅਤੇ ਸਨਮਾਨ ਲਗਾਤਾਰ ਉਨ੍ਹਾਂ ਦੀ ਝੋਲੀ 'ਚ ਡਿਗ ਰਹੇ ਹਨ। ਜਦਕਿ ਤੇਂਦੁਲਕਰ ਨੇ 'ਲਾਰੇਸ 20 ਸਪੋਰਟਿੰਗ ਮੋਮੈਂਟ 2000-2020' ਐਵਾਰਡ ਜਿੱਤਿਆ ਹੈ।

ਇਸ ਐਵਾਰਡ ਲਈ ਸਚਿਨ ਤੇਂਦੁਲਕਰ ਸਮੇਤ ਦੁਨੀਆ ਭਰ ਦੇ 20 ਦਾਅਵੇਦਾਰ ਨਾਮਜ਼ਦ ਹੋਏ ਸਨ। ਉਨ੍ਹਾਂ ਸਾਰਿਆਂ ਨੂੰ ਪਛਾੜਦੇ ਹੋਏ ਸਚਿਨ ਤੇਂਦੁਲਕਰ ਨੇ ਇਹ ਐਵਾਰਡ ਆਪਣੇ ਨਾਂ ਕਰ ਲਿਆ। ਇਸੇ ਸਮਾਗਮ 'ਚ ਬਾਰਸੀਲੋਨਾ ਫੁੱਟਬਾਲ ਕਲੱਬ ਦੇ ਸਟਾਰ ਲਿਓਨਿਲ ਮੇਸੀ ਅਤੇ ਬ੍ਰਿਟੇਨ ਦੇ ਫਾਰਮੂਲਾ ਡਰਾਈਵਰ-1 ਲੁਈਸ ਹੈਮਿਲਟਨ ਨੂੰ 2019 ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਹੈ, ਜਦਕਿ ਜਾਪਾਨ 'ਚ ਰਗਬੀ ਵਰਲਡ ਕੱਪ ਜਿੱਤਣ ਵਾਲੀ ਸਾਊਥ ਅਫਰੀਕਾ ਦੀ ਪੁਰਸ਼ ਰਗਬੀ ਟੀਮ (ਸਪ੍ਰਿੰਗਬੋਕਸ) ਨੂੰ ਟੀਮ ਆਫ ਦਿ ਈਅਰ ਚੁਣਿਆ ਗਿਆ।
PunjabKesari
ਇਸ ਖਾਸ ਪਲ ਕਰਕੇ ਸਚਿਨ ਨੂੰ ਮਿਲਿਆ ਐਵਾਰਡ
ਭਾਰਤ ਦੀ 2011 ਵਰਲਡ ਕੱਪ ਜਿੱਤ ਨੂੰ ਦੇਖਦੇ ਹੋਏ ਸਚਿਨ ਤੇਂਦੁਲਕਰ ਨਾਲ ਜੁੜੇ ਇਕ ਪਲ ਨੂੰ 'ਕੈਰੀਡ ਆਨ ਦਿ ਸ਼ੋਲਡਰਸ ਆਫ ਏ ਨੇਸ਼ਨ' ਸਿਰਲੇਖ ਦਿੱਤਾ ਗਿਆ ਹੈ। ਕਰੀਬ 9 ਸਾਲ ਪਹਿਲਾਂ ਤੇਂਦਲਕਰ ਆਪਣੇ ਛੇਵੇਂ ਵਰਲਡ ਕੱਪ ਨੂੰ ਖੇਡਦੇ ਹੋਏ ਫਾਈਨਲ ਮੁਕਾਬਲਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਵਿਸ਼ਵ ਕੱਪ ਜਿੱਤਣ ਦੇ ਬਾਅਦ ਸਾਥੀ ਖਿਡਾਰੀਆਂ ਨੇ ਉਨ੍ਹਾਂ ਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਸਟੇਡੀਅਮ ਦਾ ਚੱਕਰ ਲਾਇਆ ਵੀ ਸੀ।


Tarsem Singh

Content Editor

Related News