ਕਿਸੇ ਰੋਮਾਂਟਿਕ ਫ਼ਿਲਮ ਤੋਂ ਘੱਟ ਨਹੀਂ ਹੈ ਸਚਿਨ ਤੇ ਅੰਜਲੀ ਦੀ ਲਵ ਸਟੋਰੀ, ਜਾਣੋ ਉਨ੍ਹਾਂ ਦੀ ਲਵ ਲਾਈਫ਼ ਬਾਰੇ

Monday, May 24, 2021 - 04:35 PM (IST)

ਕਿਸੇ ਰੋਮਾਂਟਿਕ ਫ਼ਿਲਮ ਤੋਂ ਘੱਟ ਨਹੀਂ ਹੈ ਸਚਿਨ ਤੇ ਅੰਜਲੀ ਦੀ ਲਵ ਸਟੋਰੀ, ਜਾਣੋ ਉਨ੍ਹਾਂ ਦੀ ਲਵ ਲਾਈਫ਼ ਬਾਰੇ

ਸਪੋਰਟਸ ਡੈਸਕ— ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੈ। ਅੱਜ ਹੀ ਦੇ ਦਿਨ (24 ਮਈ 1995) ਨੂੰ ਸਚਿਨ ਤੇਂਦੁਲਕਰ ਤੇ ਅੰਜਲੀ ਤੇਂਦੁਲਕਰ ਹਮੇਸ਼ਾ ਲਈ ਇਕ ਦੂਜੇ ਦੋ ਹੋਏ ਸਨ। ਇਨ੍ਹਾਂ ਦੋਹਾਂ ਦੀ ਲਵ ਸਟੋਰੀ ਵੀ ਕਿਸੇ ਰੋਮਾਂਟਿਕ ਫ਼ਿਲਮ ਤੋਂ ਘੱਟ ਨਹੀਂ ਹੈ। ਦੋਵੇਂ ਹੀ ਪਹਿਲੀ ਮੁਲਾਕਾਤ ’ਚ ਇਕ ਦੂਜੇ ਨੂੰ ਦਿਲ ਦੇ ਬੈਠੇ ਸਨ ਤੇ ਪੰਜ ਸਾਲ ਡੇਟ ਕਰਨ ਤੋਂ ਬਾਅਦ ਵਿਆਹ ਵੀ ਕੀਤਾ। ਅੱਜ ਇਨ੍ਹਾਂ ਦੇ ਦੋ ਬੱਚੇ ਸਾਰਾ ਤੇਂਦੁਲਕਰ ਤੇ ਅਰਜੁਨ ਤੇਂਦੁਲਕਰ ਹਨ। ਆਓ ਜਾਣਦੇ ਹਾਂ ਸਚਿਨ ਤੇ ਅੰਜਲੀ ਦੀ ਲਵ ਸਟੋਰੀ ਬਾਰੇ :-
ਇਹ ਵੀ ਪੜ੍ਹੋ : ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੀ ਫ਼ੁੱਟਬਾਲਰ ਸੰਗੀਤਾ ਸੋਰੇਨ ਨੂੰ ਖੇਡ ਮੰਤਰਾਲਾ ਦੇਵੇਗਾ ਮਾਲੀ ਮਦਦ

PunjabKesariਪਹਿਲੀ ਮੁਲਾਕਾਤ
ਸਚਿਨ ਤੇਂਦੁਲਕਰ ਤੇ ਅੰਜਲੀ ਦੀ ਪਹਿਲੀ ਮੁਲਾਕਾਤ ਹਵਾਈ ਅੱਡੇ ’ਤੇ ਹੋਈ ਸੀ। ਸਚਿਨ ਪਹਿਲੇ ਕੌਮਾਂਤਰੀ ਟੂਰ ਦੇ ਬਾਅਦ ਪਰਤੇ ਸਨ। ਦੂਜੇ ਪਾਸੇ ਅੰਜਲੀ ਆਪਣੀ ਮਾਂ ਨੂੰ ਲੈਣ ਗਈ ਸੀ। ਸਚਿਨ ਨੂੰ ਦੇਖਦੇ ਹੀ ਅੰਜਲੀ ਨੂੰ ਉਨ੍ਹਾਂ ਦੇ ਘੁੰਘਰਾਲੇ ਵਾਲ ਤੇ ਕਿਊਟਨੈੱਸ ਪਸੰਦ ਆ ਗਈ। ਉਹ ਉੱਚੀ ਆਵਾਜ਼ ’ਚ ਸਚਿਨ-ਸਚਿਨ ਬੋਲਣ ਲੱਗੀ। 

PunjabKesariਪਿਆਰ
ਅੰਜਲੀ ਦੇ ਇਸ ਤਰ੍ਹਾਂ ਉੱਚੀ ਆਵਾਜ਼ ’ਚ ਸਚਿਨ-ਸਚਿਨ ਬੋਲਣ ’ਤੇ ਸਚਿਨ ਸ਼ਰਮਾ ਗਏ ਤੇ ਉੱਥੋਂ ਚਲੇ ਗਏ। ਇਕ ਦਿਨ ਅੰਜਲੀ ਨੇ ਆਪਣੀ ਕਿਸੇ ਦੋਸਤ ਤੋਂ ਸਚਿਨ ਦਾ ਨੰਬਰ ਲਿਆ ਤੇ ਉਸ ਨੂੰ ਫ਼ੋਨ ਕੀਤਾ। ਇਸ ਤਰ੍ਹਾਂ ਦੋਵੇਂ ਇਕ ਦੂਜੇ ਨੂੰ ਮਿਲਣ ਲੱਗੇ। ਮੁਲਾਕਾਤਾਂ ਪਿਆਰ ’ਚ ਬਦਲਦੀਆਂ ਗਈਆਂ।

PunjabKesariਸਚਿਨ ਤੇ ਅੰਜਲੀ ਦਾ ਵਿਆਹ
ਕਈ ਸਾਲਾਂ ਤਕ ਇਕ ਦੂਜੇ ਨੂੰ ਡੇਟ ਕਰਨ ਦੇ ਬਾਅਦ ਅੰਜਲੀ ਨੇ ਹੀ ਸਚਿਨ ਦੇ ਘਰ ਵਾਲਿਆਂ ਨਾਲ ਵਿਆਹ ਦੀ ਗੱਲ ਕੀਤੀ। ਆਖ਼ਰਕਾਰ 24 ਮਈ 1995 ਨੂੰ ਸਿਰਫ਼ 22 ਸਾਲ ਦੀ ਉਮਰ ’ਚ ਸਚਿਨ ਨੇ ਆਪਣੇ ਤੋਂ 6 ਸਾਲ ਵੱਡੀ ਤੇ ਬੱਚਿਆਂ ਦੇ ਰੋਗਾਂ ਦੀ ਮਾਹਰ ਡਾਕਟਰ ਅੰਜਲੀ ਨਾਲ ਵਿਆਹ ਕਰ ਲਿਆ। ਅਚਾਨਕ ਹੋਏ ਸਚਿਨ ਦੇ ਇਸ ਵਿਆਹ ਨੇ ਹਜ਼ਾਰਾਂ ਹਸੀਨ ਕੁੜੀਆਂ ਦੇ ਦਿਲਾਂ ਨੂੰ ਇਕ ਹੀ ਝਟਕੇ ’ਚ ਤੋੜ ਦਿੱਤਾ। ਅਜਿਹੀ ਸੀ ਸਚਿਨ ਤੇ ਅੰਜਲੀ ਦੀ ਲਵ ਸਟੋਰੀ।

ਇਹ ਵੀ ਪੜ੍ਹੋ : ਸਾਗਰ ਧਨਖੜ ਕਤਲ ਦੇ ਮਾਮਲੇ ’ਚ ਗਿ੍ਰਫ਼ਤਾਰ ਸੁਸ਼ੀਲ ਕੁਮਾਰ ਨੂੰ 6 ਦਿਨਾਂ ਦੀ ਕਸਟਡੀ ’ਚ ਭੇਜਿਆ ਗਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News