ਡੀਪਫੇਕ ਦਾ ਸ਼ਿਕਾਰ ਹੋਏ ਸਚਿਨ ਤੇਂਦੁਲਕਰ, ਫਰਜ਼ੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੂੰ ਕੀਤਾ ਸੁਚੇਤ

Monday, Jan 15, 2024 - 04:22 PM (IST)

ਡੀਪਫੇਕ ਦਾ ਸ਼ਿਕਾਰ ਹੋਏ ਸਚਿਨ ਤੇਂਦੁਲਕਰ, ਫਰਜ਼ੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੂੰ ਕੀਤਾ ਸੁਚੇਤ

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ, ਜਿਸ 'ਚ ਉਹ ਇਕ ਐਪ ਦਾ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸਚਿਨ ਤੇਂਦੁਲਕਰ ਦੀ ਅਵਾਜ਼ ਨੂੰ ਡਬ ਕਰਕੇ ਡੀਪਫੇਕ ਦੀ ਮਦਦ ਨਾਲ ਫੇਕ ਵੀਡੀਓ ਬਣਾਇਆ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋਈ ਇਸ ਡੀਪਫੇਕ ਵੀਡੀਓ 'ਚ ਤੇਂਦੁਲਕਰ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦੀ ਦੀ ਬੇਟੀ ਇੱਕ ਖਾਸ ਗੇਮ ਖੇਡਦੀ ਹੈ ਜੋ ਉਸਨੂੰ ਪੈਸੇ ਕਮਾਉਣ ਵਿੱਚ ਮਦਦ ਕਰਦੀ ਹੈ। ਕਲਿੱਪ ਸਾਹਮਣੇ ਆਉਣ ਤੋਂ ਬਾਅਦ, ਤੇਂਦੁਲਕਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਪੋਸਟ ਕਰਕੇ ਸਪੱਸ਼ਟੀਕਰਨ ਦਿੱਤਾ ਹੈ।

ਇਹ ਵੀ ਪੜ੍ਹੋ : INDvsAFG 2nd T20i : ਜਾਇਸਵਾਲ ਤੇ ਦੁਬੇ ਨੇ ਦਿਵਾਈ 'ਟੀਮ ਇੰਡੀਆ' ਨੂੰ ਜਿੱਤ, ਲੜੀ 'ਤੇ 2-0 ਨਾਲ ਕੀਤਾ ਕਬਜ਼ਾ

PunjabKesari

ਮਹਾਨ ਕ੍ਰਿਕਟਰ ਨੇ ਕਿਹਾ ਕਿ ਉਹ 'ਤਕਨਾਲੋਜੀ ਦੀ ਬੇਤਹਾਸ਼ਾ ਦੁਰਵਰਤੋਂ' ਨੂੰ ਦੇਖ ਕੇ ਪਰੇਸ਼ਾਨ ਹੈ। ਉਨ੍ਹਾਂ ਨੇ 'ਗਲਤ ਜਾਣਕਾਰੀ ਅਤੇ ਡੀਪਫੇਕ ਫੈਲਾਉਣ' ਨੂੰ ਰੋਕਣ ਦੀ ਅਪੀਲ ਵੀ ਕੀਤੀ ਅਤੇ ਲੋਕਾਂ ਨੂੰ ਵਧੇਰੇ ਸੁਚੇਤ ਅਤੇ ਸਾਵਧਾਨ ਰਹਿਣ ਲਈ ਕਿਹਾ। ਤੇਂਦੁਲਕਰ ਨੇ ਕਿਹਾ, 'ਇਹ ਵੀਡੀਓ ਫਰਜ਼ੀ ਹਨ। ਟੈਕਨਾਲੋਜੀ ਦੀ ਹੋ ਰਹੀ ਦੁਰਵਰਤੋਂ ਨੂੰ ਦੇਖ ਕੇ ਪਰੇਸ਼ਾਨੀ ਹੁੰਦੀ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਅਜਿਹੇ ਵੀਡੀਓਜ਼, ਇਸ਼ਤਿਹਾਰਾਂ ਅਤੇ ਐਪਸ ਨੂੰ ਵੱਡੀ ਗਿਣਤੀ ਵਿੱਚ ਰਿਪੋਰਟ ਕਰੋ। ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸ਼ਿਕਾਇਤਾਂ ਪ੍ਰਤੀ ਸੁਚੇਤ ਅਤੇ ਜਵਾਬਦੇਹ ਹੋਣ ਦੀ ਲੋੜ ਹੈ। ਗਲਤ ਜਾਣਕਾਰੀ ਅਤੇ ਡੀਪਫੇਕ ਦੇ ਫੈਲਣ ਨੂੰ ਰੋਕਣ ਲਈ ਉਨ੍ਹਾਂ ਵਲੋਂ ਉਚਿਤ ਕਾਰਵਾਈ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : 'R ਅਸ਼ਵਿਨ ਟੀ-20 ਅਤੇ ਵਨਡੇ 'ਚ ਜਗ੍ਹਾ ਦੇ ਹੱਕਦਾਰ ਨਹੀਂ', ਯੁਵਰਾਜ ਸਿੰਘ ਨੇ ਕਿਉਂ ਆਖੀ ਇਹ ਗੱਲ?

PunjabKesari

ਤੇਂਦੁਲਕਰ ਨੇ ਆਪਣੀ ਪੋਸਟ ਵਿੱਚ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ, ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਅਤੇ ਮਹਾਰਾਸ਼ਟਰ ਸਾਈਬਰ ਕ੍ਰਾਈਮ ਨੂੰ ਵੀ ਟੈਗ ਕੀਤਾ। ਡੀਪਫੇਕ, 'ਡੀਪਲਰਨਿੰਗ' ਅਤੇ ਬਣੌਟੀ ਬੁੱਧੀ ਦੀ ਵਰਤੋਂ ਕਰਕੇ ਬਣਾਏ ਗਏ ਅਤਿ-ਯਥਾਰਥਵਾਦੀ ਵੀਡੀਓ ਜਾਂ ਆਡੀਓ ਰਿਕਾਰਡਿੰਗ ਹਨ। ਇਹ ਹੇਰਾਫੇਰੀ ਵਾਲਾ ਮੀਡੀਆ ਵਿਅਕਤੀਆਂ ਨੂੰ ਉਹ ਗੱਲਾਂ ਕਹਿਣ ਜਾਂ ਕਰਨ ਵਜੋਂ ਪੇਸ਼ ਕਰ ਸਕਦਾ ਹੈ ਜੋ ਉਹਨਾਂ ਨੇ ਕਦੇ ਨਹੀਂ ਕਹੀਆਂ ਜਾਂ ਕਦੇ ਨਹੀਂ ਕੀਤੀਆਂ ਹੁੰਦੀਆਂ ਹਨ ਜਿਸ ਨਾਲ ਅਣਗਿਣਤ ਨੈਤਿਕ ਅਤੇ ਸਮਾਜਿਕ ਚਿੰਤਾਵਾਂ ਪੈਦਾ ਹੁੰਦੀਆਂ ਹਨ।

ਵੀਡੀਓ 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News