ਇਸ ਤਰ੍ਹਾਂ ਬਰਬਾਦ ਹੋਇਆ ਸਚਿਨ ਤੋਂ ਵੱਡੇ ਕ੍ਰਿਕਟਰ ਦਾ ਕਰੀਅਰ

Thursday, Jun 28, 2018 - 10:36 AM (IST)

ਇਸ ਤਰ੍ਹਾਂ ਬਰਬਾਦ ਹੋਇਆ ਸਚਿਨ ਤੋਂ ਵੱਡੇ ਕ੍ਰਿਕਟਰ ਦਾ ਕਰੀਅਰ

ਨਵੀਂ ਦਿੱਲੀ— ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ 100 ਇੰਟਰਨੈਸ਼ਨਲ ਸੈਂਕੜੇ ਲਗਾਏ , ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਬਣਾਇਆ, ਦੁਨੀਆ ਨੇ ਭਾਰਤ ਦੇ ਇਸ ਦਿੱਗਜ ਨੂੰ ਖੂਬ ਪਿਆਰ ਦਿੱਤਾ, ਪਰ ਇਕ ਕ੍ਰਿਕਟਰ ਅਜਿਹਾ ਵੀ ਹੈ ਜੋ ਸਚਿਨ ਤੋਂ ਬਹੁਤ ਜ਼ਿਆਦਾ ਟੈਲੇਂਟੇਡ ਮੰਨਿਆ ਜਾਂਦਾ ਸੀ ਪਰ ਉਹ ਅੱਜ ਗੁਮਨਾਮੀ ਦੇ ਅੰਧੇਰੇ 'ਚ ਜ਼ਿੰਦਗੀ ਕੱਟ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਮੁੰਬਈ ਦੇ ਅਨਿਲ ਗੋਰਵ ਦੀ ਜੋ ਕਦੀ ਸਚਿਨ ਦੇ ਗੁਰੂ ਰਮਾਕਾਂਤ ਅਚਰੇਕਰ ਦੇ ਸਟੂਡੇਂਟ ਹੋਇਆ ਕਰਦੇ ਸਨ, ਲੋਕ ਕਹਿੰਦੇ ਹਨ ਕਿ ਉਹ ਸਚਿਨ ਤੋਂ ਬਹੁਤ ਚੰਗੇ ਬੱਲੇਬਾਜ਼ ਸਨ ਅਤੇ ਉਹ ਰਮਾਕਾਂਤ ਅਚਰੇਕਰ ਦੇ ਪਸੰਦੀਦਾ ਸਟੂਡੇਂਟ ਵੀ ਸਨ। ਅਨਿਲ ਗੋਰਵ  ਇੰਨੇ ਧਮਾਕੇਦਾਰ ਬੱਲੇਬਾਜ਼ ਸਨ ਕਿ ਉਨ੍ਹਾਂ ਨੂੰ ਮੁੰਬਈ ਦਾ ਵਿਵਿਅਨ ਰਿਚਰਡਸ ਕਿਹਾ ਜਾਂਦਾ ਸੀ।
Image result for Anil Gaurav
ਖੁਦ ਸਚਿਨ ਤੇਂਦੁਲਕਰ ਅਨਿਲ ਗੋਰਵ ਨੂੰ ਸਰ ਕਹਿੰਦੇ ਸਨ ਅਤੇ ਉਨ੍ਹਾਂ ਦੀ ਤਰ੍ਹਾਂ ਸ਼ਾਟਸ ਖੇਡਣ ਦੀ ਕੋਸ਼ਿਸ਼ ਕਰਦੇ ਸਨ ਕਿਹਾ ਇਹ ਵੀ ਜਾਂਦਾ ਹੈ ਕਿ ਸਚਿਨ ਨੇ ਆਪਣੇ ਕ੍ਰਿਕਟ ਕਰੀਅਰ 'ਚ ਪਹਿਲਾਂ ਸੈਂਕੜਾ ਅਨਿਲ ਗੋਰਵ ਦੇ ਬੱਲੇ ਨਾਲ ਲਗਾਇਆ ਸੀ।ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਅਨਿਲ ਗੋਰਵ ਇੰਨੇ ਚੰਗੇ ਬੱਲੇਬਾਜ਼ ਸਨ ਤਾਂ ਉਹ ਟੀਮ ਇੰਡੀਆ ਦੇ ਲਈ ਕਿਉਂ ਨਹੀਂ ਖੇਡੇ? ਦਰਅਸਲ ਗੋਰਵ ਦਾ ਵੱਡਾ ਭਰਾ ਉਨ੍ਹਾਂ ਦੇ ਕਰੀਅਰ ਦਾ ਕਾਲ ਬਣ ਗਿਆ।

Image result for Anil Gaurav

ਅਨਿਲ ਗੋਰਵ ਦਾ ਵੱਡਾ ਭਰਾ ਇਕ ਗੈਂਗਸਟਰ ਸੀ, ਉਹ ਸ਼ਾਪ ਸ਼ੂਟਰ ਸੀ ਜੋ ਮੁੰਬਈ ਪੁਲਸ ਦੀਆਂ ਅੱਖਾਂ 'ਚ ਰੜਕ ਰਿਹਾ ਸੀ। ਅਕਸਰ ਪੁਲਸ ਵਾਲੇ ਅਜੀਤ ਗੋਰਵ ਦੇ ਚੱਕਰ 'ਚ ਅਨਿਲ ਅਤੇ ਉਸਦੀ ਮਾਂ ਨੂੰ ਥਾਣੇ ਲੈ ਜਾਂਦੇ ਸਨ। ਇਕ ਦਿਨ ਅਨਿਲ ਗੋਰਵ ਦੀ ਪੁਲਸ ਨੇ ਬਹੁਤ ਕੁੱਟਮਾਰ ਕੀਤੀ ਅਤੇ ਉਸਦੇ ਬਾਅਦ ਉਹ ਕਦੀ ਕ੍ਰਿਕਟ ਨਹੀਂ ਖੇਡ ਸਕੇ, ਕ੍ਰਿਕਟ ਕਰੀਅਰ ਤਬਾਹ ਹੋਣ ਦੇ ਬਾਅਦ ਅਨਿਲ ਗੋਰਵ ਨੂੰ ਸ਼ਰਾਬ ਪੀਣ ਦੀ ਲੱਤ ਲੱਗ ਗਈ ਅਤੇ ਇਕ ਵੱਡੇ ਕ੍ਰਿਕਟਰ ਦਾ ਇੰਨਾ ਦਰਦਨਾਕ ਅੰਤ ਹੋ ਗਿਆ।

Image result for Anil Gaurav


Related News