ਸਚਿਨ ਨੇ ਟੀਮ ਇੰਡੀਆ ਨੂੰ ਕੰਗਾਰੂਆਂ ਨੂੰ ਹਲਕੇ ''ਚ ਨਾ ਲੈਣ ਦੀ ਦਿੱਤੀ ਚਿਤਾਵਨੀ
Saturday, Jun 08, 2019 - 01:11 PM (IST)

ਸਪੋਰਟਸ ਡੈਸਕ— ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਮੈਚ 'ਚ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਭਾਰਤ ਨੂੰ ਅਗਲਾ ਮੈਚ ਐਤਵਾਰ ਨੂੰ 9 ਜੂਨ ਨੂੰ ਦਿ ਓਵਲ ਦੇ ਮੈਦਾਨ 'ਤੇ ਆਸਟਰੇਲੀਆ ਖਿਲਾਫ ਖੇਡਣਾ ਹੈ। ਅਜਿਹੇ 'ਚ ਮੈਚ ਤੋਂ ਪਹਿਲਾਂ ਸਾਬਕਾ ਧਾਕੜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਭਾਰਤ ਨੂੰ ਅਗਲੇ ਮੈਚ 'ਚ ਆਸਟਰੇਲੀਆ ਨੂੰ ਹਲਕੇ 'ਚ ਨਾ ਲੈਣ ਦੀ ਚਿਤਾਵਨੀ ਦਿੱਤੀ ਹੈ।
ਸਚਿਨ ਨੇ ਇਕ ਵੈੱਬਸਾਈਟ ਨੂੰ ਕਿਹਾ, ''ਓਵਲ ਮੇਰੇ ਹਿਸਾਬ ਨਾਲ ਇਕ ਅਜਿਹੀ ਪਿੱਚ ਹੈ ਜਿਸ 'ਤੇ ਵਾਧੂ ਬਾਊਂਸ ਹੈ, ਜੋ ਆਸਟਰੇਲੀਆ ਨੂੰ ਫੇਵਰ ਕਰੇਗਾ।'' ਆਸਟਰੇਲੀਆ ਨੂੰ ਇਕ ਅਲਗ ਟੀਮ ਦਸਦੇ ਹੋਏ ਸਚਿਨ ਨੇ ਡੇਵਿਡ ਵਾਰਨਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਟੂਰਨਾਮੈਂਟ 'ਚ ਬੈਸਟ ਓਪਨਰ ਹਨ। ਸਮਿਥ ਅਤੇ ਵਾਰਨਰ ਦੇ ਆਉਣ ਦੇ ਬਾਅਦ ਉਹ ਇਕਦਮ ਅਲਗ ਟੀਮ ਹੈ। ਪਿਛਲੇ ਮੈਚ 'ਚ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 5 ਵਿਕਟ ਲਏ ਜਿਸ ਦੇ ਚਲਦੇ ਆਸਟਰੇਲੀਆਈ ਟੀਮ ਨੇ ਸ਼ਾਨਦਾਰ ਮੁਕਾਬਲੇ 'ਚ 15 ਦੌੜਾਂ ਨਾਲ ਵੈਸਟਇੰਡੀਜ਼ ਨੂੰ ਹਰਾ ਦਿੱਤਾ।
ਸਚਿਨ ਨੇ ਭਾਰਤੀ ਟੀਮ ਬਾਰੇ ਗੱਲ ਕਰਦੇ ਹੋਏ ਕਿਹਾ, ''ਮੇਰੇ ਮੁਤਾਬਕ ਭਾਰਤ ਕੋਲ ਸੰਤੁਲਿਤ ਟੀਮ ਹੈ। ਭਾਰਤੀ ਟੀਮ ਵੀ ਆਸਟਰੇਲੀਆਈ ਟੀਮ ਦਾ ਸਾਹਮਣਾ ਕਰਨ ਨੂੰ ਤਿਆਰ ਹੈ। ਸਾਡੀ ਟੀਮ ਨੇ ਆਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਚਿਨ ਨੇ ਅੱਗੇ ਕਿਹਾ, ''ਜਿੰਨਾ ਵੀ ਆਤਮਵਿਸ਼ਵਾਸ ਤੁਸੀਂ ਦੱਖਣੀ ਅਫਰੀਕਾ ਖਿਲਾਫ ਜਿੱਤ ਕੇ ਹਾਸਲ ਕੀਤਾ ਹੈ, ਉਸ ਨੂੰ ਭੁਲਾ ਕੇ ਆਸਟਰੇਲੀਆ ਨਾਲ ਮੁਕਾਬਲਾ ਕਰਨ ਨੂੰ ਤਿਆਰ ਹੋ ਜਾਓ। ਆਸਟਰੇਲੀਆ ਹਮੇਸ਼ਾ ਹੀ ਇਕ ਸਖਤ ਟੀਮ ਰਹੀ ਹੈ। ਉਸ ਕੋਲ ਟੀਮ ਸਬੰਧੀ ਚੰਗਾ ਤਾਲਮੇਲ ਅਤੇ ਆਤਮਵਿਸ਼ਵਾਸ ਹੈ।