ਬਿਨਾ ਮਿਹਨਤ ਕੀਤੇ ਡਾਕਟਰੇਟ ਦੀ ਡਿਗਰੀ ਲੈਣ ਤੋਂ ਸਚਿਨ ਨੇ ਕੀਤਾ ਇਨਕਾਰ

Friday, Sep 21, 2018 - 10:13 AM (IST)

ਬਿਨਾ ਮਿਹਨਤ ਕੀਤੇ ਡਾਕਟਰੇਟ ਦੀ ਡਿਗਰੀ ਲੈਣ ਤੋਂ ਸਚਿਨ ਨੇ ਕੀਤਾ ਇਨਕਾਰ

ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ 'ਤੇ ਸਚਿਨ ਤੇਂਦੁਲਕਰ ਨੇ ਕਈ ਅਜਿਹੇ ਕਾਰਨਾਮੇ ਕੀਤੇ ਹਨ ਜਿਨ੍ਹਾਂ ਤੋਂ ਉਨ੍ਹਾਂ ਦੇ ਫੈਂਸ ਪ੍ਰੇਰਣਾ ਲੈਂਦੇ ਰਹੇ ਹਨ। ਸਚਿਨ ਹੁਣ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਲੋਕਾਂ ਨੂੰ ਪ੍ਰਰਿਤ ਕਰਦੇ ਰਹਿੰਦੇ ਹਨ ਅਤੇ ਹੁਣ ਸਚਿਨ ਨੇ ਇਕ ਅਜਿਹਾ ਫੈਸਲਾ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ 'ਚ ਉਨ੍ਹਾਂ ਦੀ ਇੱਜ਼ਤ ਹੋਰ ਵੱਧ ਜਾਵੇਗੀ।

ਖਬਰਾਂ ਮੁਤਾਬਕ ਪੱਛਮੀ ਬੰਗਾਲ ਦੀ ਜਾਦਵਪੁਰ ਯੂਨੀਵਰਸਿਟੀ ਆਪਣੇ ਸਾਲਾਨਾ ਜਲਸੇ 'ਚ ਉਨ੍ਹਾਂ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਦੇਣਾ ਚਾਹੁੰਦੀ ਸੀ ਪਰ ਸਚਿਨ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਸਚਿਨ ਨੇ ਯੂਨੀਵਰਸਿਟੀ ਨੂੰ ਭੇਜੇ ਆਪਣੇ ਜਵਾਬ 'ਚ ਲਿਖਿਆ ਹੈ ਕਿ 'ਐਥੀਕਲ ਗ੍ਰਾਊਂਡ' 'ਤੇ ਉਹ ਇਹ ਡਿਗਰੀ ਨਹੀਂ ਲੈ ਸਕਦੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਡਿਗਰੀ ਦੇ ਲਈ ਉਨ੍ਹਾਂ ਮਿਹਨਤ ਨਹੀਂ ਕੀਤੀ ਅਤੇ ਉਸ ਨੂੰ ਸਵੀਕਾਰ ਕਰਨਾ ਉਨ੍ਹਾਂ ਲਈ ਸਹੀ ਨਹੀਂ ਹੋਵੇਗਾ।

ਸਚਿਨ ਦੇ ਇਨਕਾਰ ਦੀ ਖਬਰ ਜਦੋਂ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੂਬੇ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਦੇ ਕੋਲ ਪਹੁੰਚੀ ਤਾਂ ਫਿਰ ਉਨ੍ਹਾਂ 24 ਸਤੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਦੇ ਲਈ ਇਹ ਡਿਗਰੀ ਬਾਕਸਰ ਅਤੇ ਰਾਜਸਭਾ ਦੀ ਮੈਂਬਰ ਐੱਮ.ਸੀ. ਮੈਰੀਕਾਮ ਨੂੰ ਦੇਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਦ੍ਰਾਵਿੜ ਨੂੰ ਵੀ ਪਿਛਲੇ ਸਾਲ ਬੈਂਗਲੋਰ ਯੂਨੀਵਰਸਿਟੀ ਨੇ ਇਸੇ ਤਰ੍ਹਾਂ ਦੀ ਆਨਰੇਰੀ ਡਾਕਟਰੇਟ ਦੀ ਡਿਗਰੀ ਦੇਣ ਦਾ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਸਵੀਕਾਰ ਕਰਨ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ।


Related News