ਤੇਂਦੁਲਕਰ ਨੇ ਟੀਮ ਇੰਡੀਆ ਨੂੰ ਇਸ ਪਾਕਿ ਗੇਂਦਬਾਜ਼ ਖਿਲਾਫ ਹਮਲਵਾਰ ਹੋਣ ਨੂੰ ਦੱਸਿਆ ਜ਼ਰੂਰੀ
Friday, Jun 14, 2019 - 03:51 PM (IST)

ਸਪੋਰਟਸ ਡੈਸਕ— ਧਾਕੜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਭਾਰਤੀ ਬੱਲੇਬਾਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਐਤਵਾਰ ਨੂੰ ਹੋਣ ਵਾਲੇ ਮੁਕਾਬਲੇ 'ਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਖਿਲਾਫ ਸਾਵਧਾਨੀ ਵਰਤਨ ਦੀ ਬਜਾਏ ਹਮਲਾਵਰ ਅੰਦਾਜ਼ 'ਚ ਬੱਲੇਬਾਜ਼ੀ ਕਰਨ। ਭਾਰਤੀ ਟੀਮ ਟੂਰਨਾਮੈਂਟ 'ਚ ਅਜੇਤੂ ਹੈ ਅਤੇ ਉਸ ਦਾ ਮੁਕਾਬਲਾ ਹੁਣ ਲੰਬੇ ਸਮੇਂ ਦੀ ਵਿਰੋਧੀ ਪਾਕਿਸਤਾਨ ਨਾਲ ਹੈ ਜਿਸ ਦੇ ਖਿਲਾਫ ਉਹ ਜਿੱਤ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਸ਼ੁਰੂਆਤ ਕਰੇਗੀ।
ਤੇਂਦੁਲਕਰ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਉਸ ਦੇ ਖਿਲਾਫ ਗੇਂਦਾਂ ਖਾਲੀ ਛੱਡ ਕੇ ਨਾ ਪੱਖੀ ਮਾਨਸਿਕਤਾ ਦੇ ਨਾਲ ਨਹੀਂ ਖੇਡਾਂਗਾ। ਮੈਂ ਭਾਰਤੀ ਖਿਡਾਰੀਆਂ ਨੂੰ ਆਪਣੇ ਸ਼ਾਟ ਖੇਡਣ ਅਤੇ ਹਾਂ ਪੱਖੀ ਬਣੇ ਰਹਿਣ ਲਈ ਉਤਸ਼ਾਹਤ ਕਰਾਂਗਾ।'' ਉਨ੍ਹਾਂ ਕਿਹਾ, ''ਜੇਕਰ ਤੁਸੀਂ ਰੱਖਿਆਤਮਕ ਖੇਡ ਵੀ ਹਾਂ ਪੱਖੀ ਹੋ ਕੇ ਖੇਡੋ। ਕੁਝ ਵੀ ਅਲਗ ਕਰਨ ਦੀ ਜ਼ਰੂਰਤ ਨਹੀਂ ਹੈ। ਸਾਨੂੰ ਸਾਰੇ ਵਿਭਾਗਾਂ 'ਚ ਹਮਲਾਵਰ ਹੋਣ ਦੀ ਜ਼ਰੂਰਤ ਪਵੇਗੀ। ਇਸ ਦੌਰਾਨ ਬਾਡੀ ਲੈਂਗੂਏਜ ਵੀ ਮਹੱਤਵਪੂਰਨ ਹੈ। ਗੇਂਦਬਾਜ਼ਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਤੁਸੀਂ ਪੂਰੇ ਵਿਸ਼ਵਾਸ ਨਾਲ ਸਕੋਰ ਦਾ ਬਚਾਅ ਕਰਦੇ ਹੋ ਤਾਂ ਤੁਸੀਂ ਕੰਟਰੋਲ 'ਚ ਹੁੰਦੇ ਹੋ।
ਤੇਂਦੁਲਕਰ ਦਾ ਮੰਨਣਾ ਹੈ ਕਿ ਹੁਣ ਤਕ ਸਿਰਫ ਇਕ ਮੈਚ ਜਿੱਤਣ ਵਾਲਾ ਪਾਕਿਸਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਨਿਸ਼ਾਨੇ 'ਤੇ ਰੱਖੇਗਾ। ਉਨ੍ਹਾਂ ਕਿਹਾ, ''ਰੋਹਿਤ ਅਤੇ ਵਿਰਾਟ ਦੋ ਸਭ ਤੋਂ ਤਜਰਬੇਕਾਰ ਖਿਡਾਰੀ ਭਾਰਤੀ ਟੀਮ 'ਚ ਹਨ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਉਨ੍ਹਾਂ ਨੂੰ ਛੇਤੀ ਆਊਟ ਕਰਨ 'ਤੇ ਧਿਆਨ ਦੇ ਰਿਹਾ ਹੋਵੇਗਾ।'' ਤੇਂਦੁਲਕਰ ਨੇ ਕਿਹਾ, ''ਆਮਿਰ ਅਤੇ ਵਹਾਬ ਰਿਆਜ਼ ਸ਼ੁਰੂ 'ਚ ਯਕੀਨੀ ਤੌਰ 'ਤੇ ਉਨ੍ਹਾਂ ਦੀਆਂ ਵਿਕਟਾਂ ਦਾ ਟੀਚਾ ਬਣਾਉਣਗੇ ਪਰ ਰੋਹਿਤ ਅਤੇ ਵਿਰਾਟ ਨੂੰ ਵੀ ਲੰਬੀਆਂ ਪਾਰੀਆਂ ਖੇਡਣ 'ਤੇ ਧਿਆਨ ਦੇਣਾ ਚਾਹੀਦਾ ਹੈ।