ਅੱਜ ਹੀ ਦੇ ਦਿਨ ਸਚਿਨ ਨੇ ਲਾਇਆ ਪਹਿਲਾ ਟੈਸਟ ਸੈਂਕੜਾ, ਜਾਣੋ ਕਿੰਝ ਭਾਰਤ ਨੂੰ ਹਾਰਨ ਤੋਂ ਬਚਾਇਆ

08/14/2019 2:13:29 PM

ਸਪੋਰਟਸ ਡੈਸਕ : ਅੱਜ 14 ਅਗਸਤ ਹੈ ਤੇ ਅਜਿਹਾ ਦਿਨ ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਕਾਫ਼ੀ ਮਹੱਤਵ ਰੱਖਦਾ ਹੈ। ਅੱਜ ਹੀ ਦੇ ਦਿਨ 1990 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ 17 ਸਾਲ ਦੀ ਉਮਰ 'ਚ ਆਪਣਾ ਟੈਸਟ ਸੈਂਕੜਾ ਲਾ ਕੇ ਟੈਸਟ ਮੈਚ ਨੂੰ ਡ੍ਰਾ ਕਰਾਇਆ ਸੀ। ਦਰਅਸਲ ਮੈਨਚੇਸਟਰ 'ਚ ਇੰਗਲੈਂਡ ਦੇ ਖਿਲਾਫ 119 ਦੌੜਾਂ ਦੀ ਪਾਰੀ ਖੇਡੀ ਸੀ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗਰਾਹਮ ਗੂਚ, ਮਾਈਕਲ ਆਰਥਟਨ ਤੇ ਰੌਬਿਨ ਸਮਿਥ ਦੇ ਸੈਂਕੜੇ ਦੀ ਬਦੌਲਤ 519 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ ਸੀ।

ਸੈਂਕੜੇ ਨਾਲ ਡ੍ਰਾ ਕਰਵਾਇਆ ਸੀ ਮੈਚ
ਸਚਿਨ ਦਾ ਪਹਿਲਾ ਟੈਸਟ ਸੈਂਕੜਾ ਇਸ ਲਈ ਵੀ ਖਾਸ ਹੈ ਕਿਉਂਕਿ ਉਨ੍ਹਾਂ ਨੇ ਇਹ ਸੈਂਕੜਾ ਟੈਸਟ ਮੈਚ ਦੀ ਦੂਜੀ ਪਾਰੀ 'ਚ ਬੇਹੱਦ ਹੀ ਖਰਾਬ ਹਾਲਾਤਾਂ 'ਚ ਲਗਾਇਆ ਸੀ। 17 ਸਾਲ ਦੇ ਨੌਜਵਾਨ ਸਚਿਨ ਨੇ ਇਕ ਤੋਂ ਬਾਅਦ ਇਕ ਡਿੱਗਦੀਆਂ ਭਾਰਤੀ ਵਿਕਟਾਂ ਦੇ ਵਿਚਕਾਰ ਇਕ ਪਾਸੇ ਮਜਬੂਤੀ ਨਾਲ ਥੰਮਦੇ ਹੋਏ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਜਿੱਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਸਚਿਨ ਨੇ ਆਪਣੀ ਉਸ ਪਾਰੀ 'ਚ 189 ਗੇਂਦਾਂ 'ਚ 17 ਚੌਕਿਆਂ ਦੀ ਮਦਦ ਨਾਲ 119 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।PunjabKesari
ਮੈਨਚੇਸਟਰ 'ਚ ਖੇਡੇ ਗਏ ਉਸ ਮੈਚ 'ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗਰਾਹਮ ਗੂਚ (116), ਮਾਈਕ ਅਰਥਟਨ (131) ਤੇ ਰੌਬਿਨ ਸਮਿਥ (121) ਦੇ ਸੈਂਕੜਿਆਂ ਦੀ ਬਦੌਲਤ 519 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਭਾਰਤ ਨੇ ਮੁਹੰਮਦ ਅਜ਼ਹਰੁੱਦੀਨ ਦੇ 179 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਪਣੀ ਪਹਿਲੀ ਪਾਰੀ 'ਚ 432 ਦੌੜਾਂ ਬਣਾਈਆਂ, ਇਸ ਤਰ੍ਹਾਂ ਇੰਗਲੈਂਡ ਨੂੰ 87 ਦੌੜਾਂ ਦੀ ਬੜ੍ਹਤ ਮਿਲੀ। ਇੰਗਲੈਂਡ ਨੇ ਦੂਜੀ ਪਾਰੀ ਏਲਨ ਲੈਂਬ (109) ਦੇ ਸੈਂਕੜੇ ਦੀ ਬਦੌਲਤ 4 ਵਿਕਟਾਂ 'ਤੇ 320 ਦੌੜਾਂ 'ਤੇ ਪਾਰੀ ਘੋਸ਼ਿਤ ਕਰਦੇ ਹੋਏ ਭਾਰਤ ਨੂੰ ਜਿੱਤ ਲਈ 407 ਦੌੜਾਂ ਦਾ ਟੀਚਾ ਦਿੱਤਾ।PunjabKesari
ਸਚਿਨ ਨੇ ਖੇਡੀ ਸੀ ਸ਼ਾਨਦਾਰ ਪਾਰੀ 
ਪਰ ਦੂਜੀ ਪਾਰੀ 'ਚ ਭਾਰਤੀ ਬੱਲੇਬਾਜ਼ੀ ਖਰਾਬ ਰਹੀ ਤੇ ਸਿਰਫ਼ 127 ਦੌੜਾਂ 'ਤੇ ਭਾਰਤ ਦੀ ਅੱਧੀ ਟੀਮ ਆਊਟ ਹੋ ਗਈ। ਪਰ ਨੌਜਵਾਨ ਸਚਿਨ ਨੇ 119 ਦੌੜਾਂ ਦੀ ਅਜੇਤੂ ਪਾਰੀ ਖੇਡਦੇ ਹੋਏ ਇੰਗਲੈਂਡ ਦੀ ਜਿੱਤ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੇ ਭਾਰਤ ਨੇ ਸਚਿਨ ਦੇ ਸੈਂਕੜੇ ਦੀ ਬਦੌਲਤ 6 ਵਿਕਟਾਂ 'ਤੇ 343 ਦੌੜਾਂ ਦਾ ਸਕੋਰ ਬਣਾਉਂਦੇ ਹੋਏ ਮੈਚ ਡ੍ਰਾ ਕਰਾ ਲਿਆ।


Related News