ਸਚਿਨ ਨੂੰ ਯਾਦ ਆਇਆ ਆਪਣੀ ਟੋਲੀ ਦਾ ਮੈਂਬਰ, ਸ਼ੇਅਰ ਕੀਤੀ ਫੋਟੋ

06/25/2017 9:57:26 PM

ਨਵੀਂ ਦਿੱਲੀ— ਸਚਿਨ ਤੇਂਦੁਲਕਰ ਆਪਣੇ ਦੋਸਤਾਂ ਨੂੰ ਕਦੀ ਵੀ ਨਹੀਂ ਭੁੱਲਦਾ। ਉਨ੍ਹਾਂ ਨੇ ਆਪਣੇ ਬੱਚਪਨ ਦੇ ਇਕ ਦੋਸਤ ਨੂੰ ਯਾਦ ਕੀਤਾ ਹੈ, ਜਿਸ ਨੂੰ 'ਸਚਿਨ ਗੈਂਗ' ਦਾ ਅਹਿਮ ਮੈਂਬਰ ਮੰਨਿਆ ਜਾਦਾ ਹੈ। ਸਚਿਨ ਨੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੀ ਬੱਚਪਨ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਆਪਣੇ ਦੋਸਤ ਦੇ ਨਾਲ ਖੜ੍ਹਾ ਹੈ, ਨਾਲ ਹੀ ਸਚਿਨ ਨੇ ਲਿਖਿਆ ਹੈ- ਅਤੁਲ ਰਾਣਾਡੇ! ਇਸ ਜੀਵਨਯਾਤਰਾ 'ਚ ਵੀ ਦੋਸਤ ਸਨ 'ਤੇ ਅੱਜ ਵੀ ਦੋਸਤ ਹਨ। ਸਚਿਨ ਆਪਣੇ 24 ਸਾਲ ਦੇ ਕ੍ਰਿਕਟ ਕਰੀਅਰ 'ਚ ਭਾਵੇਂ ਹੀ 22 ਗੱਜ ਦੀ ਪਿੱਚ 'ਤੇ ਇਕੱਲੇ ਰਾਜ ਕੀਤਾ ਪਰ ਮੈਦਾਨ ਦੇ ਬਾਹਰ ਉਨ੍ਹਾਂ ਨੂੰ ਕੁਝ ਆਪਣੇ ਵਧੀਆ ਦੋਸਤ ਮਿਲੇ ਜਿਨ੍ਹਾਂ ਨੂੰ 'ਸਚਿਨ ਗੈਂਗ' ਦੇ ਤੌਰ 'ਤੇ ਜਾਣਿਆਂ ਜਾਂਦਾ ਹੈ। ਜਿਸ 'ਚ ਸ਼ਾਮਲ ਅਤੁਲ ਰਾਣਾਡੇ, ਸਚਿਨ ਅਤੇ ਅਤੁਲ ਦੋਵੇਂ 1970 'ਚ ਮੁੰਬਈ ਦੀ ਸਾਹਿਤਅ ਸਹਵਾਸ ਕਾਲੋਨੀ 'ਚ ਪੜ੍ਹੇ-ਲਿਖੇ। ਅਤੁਲ ਸਚਿਨ ਤੋਂ ਇਕ ਸਾਲ ਵੱਡੇ ਹਨ। ਸਚਿਨ ਦੇ ਹਰ ਦੁੱਖ-ਸੁੱਖ 'ਚ ਉਨ੍ਹਾਂ ਦੇ ਨਾਲ ਰਹੇ। ਸਚਿਨ ਨੂੰ ਪਹਿਲੀ ਵਾਰ 2005-06 'ਚ ਦੋਸਤਾਂ ਦੀ ਜ਼ਿਆਦਾ ਜ਼ਰੂਰਤ ਮਹਿਸੂਸ ਹੋਈ। ਉਸ ਦੇ ਦੋਸਤਾਂ ਨੇ 24ਸੌ ਘੰਟੇ ਉਸ ਦੇ ਨਾਲ ਨਿਭਾਏ।


Related News