ਮਰਹੂਮ ਪਿਤਾ ਨੂੰ ਜਨਮਦਿਨ 'ਤੇ ਯਾਦ ਕਰ ਭਾਵੁੱਕ ਹੋਏ ਸੰਜੇ ਦੱਤ, ਸ਼ੇਅਰ ਕੀਤੀਆਂ ਤਸਵੀਰਾਂ

Thursday, Jun 06, 2024 - 05:39 PM (IST)

ਮਰਹੂਮ ਪਿਤਾ ਨੂੰ ਜਨਮਦਿਨ 'ਤੇ ਯਾਦ ਕਰ ਭਾਵੁੱਕ ਹੋਏ ਸੰਜੇ ਦੱਤ, ਸ਼ੇਅਰ ਕੀਤੀਆਂ ਤਸਵੀਰਾਂ

ਮੁੰਬਈ(ਬਿਊਰੋ)- ਮਰਹੂਮ ਅਦਾਕਾਰ ਸੁਨੀਲ ਦੱਤ ਬਾਲੀਵੁੱਡ ਦੇ ਸਭ ਤੋਂ ਵਧੀਆ ਅਤੇ ਪ੍ਰਤਿਭਾਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਉਹ ਇੱਕ ਨਿਰਦੇਸ਼ਕ, ਨਿਰਮਾਤਾ ਅਤੇ ਰਾਜਨੇਤਾ ਵੀ ਸੀ। ਬੇਸ਼ੱਕ ਸੁਨੀਲ ਦੱਤ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਹ ਆਪਣੀਆਂ ਫ਼ਿਲਮਾਂ ਰਾਹੀਂ ਫੈਨਜ਼ ਦੇ ਦਿਲਾਂ ‘ਚ ਜ਼ਿੰਦਾ ਹਨ। ਅੱਜ ਸੁਨੀਲ ਦੱਤ ਦਾ 95ਵਾਂ ਜਨਮਦਿਨ ਹੈ। ਇਸ ਮੌਕੇ ਮਰਹੂਮ ਅਦਾਕਾਰ ਦੇ ਬੇਟੇ ਅਤੇ ਅਦਾਕਾਰ ਸੰਜੇ ਦੱਤ ਨੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਵੀ ਕੀਤੀ।

PunjabKesari

ਦੱਸ ਦਈਏ ਕਿ ਸੁਨੀਲ ਦੱਤ ਨੇ ਵੀਰਵਾਰ ਨੂੰ ਆਪਣੇ ਪਿਤਾ ਅਤੇ ਦਿੱਗਜ ਅਦਾਕਾਰ ਸੁਨੀਲ ਦੱਤ ਦੇ ਜਨਮਦਿਨ ‘ਤੇ ਥ੍ਰੋਬੈਕ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ‘ਚ ਸੰਜੇ ਦੱਤ ਆਪਣੇ ਪਿਤਾ ਸੁਨੀਲ ਦੱਤ ਨਾਲ ਖੇਡਦੇ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ‘ਚ ਨੌਜਵਾਨ ਸੁਨੀਲ ਦੱਤ ਮੁਸਕਰਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੰਜੇ ਦੱਤ ਨੇ ਇੱਕ ਪਿਆਰਾ ਨੋਟ ਵੀ ਲਿਖਿਆ ਹੈ। ਅਦਾਕਾਰ ਨੇ ਲਿਖਿਆ, “ਜਨਮਦਿਨ ਮੁਬਾਰਕ ਪਾਪਾ, ਮੈਂ ਤੁਹਾਨੂੰ ਯਾਦ ਕਰਦਾ ਹਾਂ ਅਤੇ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਮੇਰੇ ਕੋਲ ਤੁਹਾਡੇ ਦੁਆਰਾ ਸਿਖਾਈਆਂ ਗਈਆਂ ਕਦਰਾਂ-ਕੀਮਤਾਂ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਦਾ ਪਾਲਣ ਕਰਾਂਗਾ, ਅਤੇ ਸਭ ਤੋਂ ਵੱਧ ਇੱਕ ਨਿਮਰ ਅਤੇ ਚੰਗਾ ਵਿਅਕਤੀ ਬਣਾਗਾਂ, ਜੋ ਲੋੜਵੰਦਾਂ ਦੀ ਹਮੇਸ਼ਾ ਮਦਦ ਕਰਦਾ ਰਹੇਗਾ।
 


author

Rakesh

Content Editor

Related News