ਚੈਂਪੀਅਨਸ ਟਰਾਫੀ ''ਚ ਫਿਰ ਤੋਂ ਗੂੰਜੇਗਾ ਸਚਿਨ-ਸਚਿਨ

05/28/2017 5:33:42 PM

ਨਵੀਂ ਦਿੱਲੀ— ਇੰਗਲੈਂਡ 'ਚ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਚੈਂਪੀਅਨਸ ਟਰਾਫੀ ਦੇ ਦੌਰਾਨ ਫਿਰ ਤੋਂ ਮੈਦਾਨ ਸਚਿਨ-ਸਚਿਨ ਦੇ ਨਾਅਰੇ ਨਾਲ ਗੂੰਜੇਗਾ। ਵੈਸੇ ਤਾਂ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਚਾਹੁਣ ਵਾਲਿਆਂ ਦੀ ਸੂਚੀ ਬਹੁਤ ਲੰਬੀ ਹੈ। ਇਸ ਸੂਚੀ 'ਚ ਇਕ ਅਜਿਹੇ ਚਾਹੁਣ ਵਾਲੇ ਦਾ ਨਾਂ ਵੀ ਸ਼ਾਮਲ ਹੈ ਜੋ ਆਪਣੇ ਸਰੀਰ ਨੂੰ ਰਾਸ਼ਟਰੀ ਝੰਡੇ ਦੇ ਤਿੰਨੇ ਰੰਗਾਂ ਨਾਲ ਰੰਗਿਆ ਅਤੇ ਸਚਿਨ ਤੇਂਦੁਲਕਰ ਦੇ ਨਾਂ ਅਤੇ ਉਨ੍ਹਾਂ ਦੀ ਜਰਸੀ ਦਾ ਨੰਬਰ (10) ਲਿਖ ਕੇ ਤਿਰੰਗਾ ਲਹਿਰਾਉਂਦੇ ਹੋਏ ਹਰ ਮੈਦਾਨ 'ਤੇ ਨਜ਼ਰ ਆਉਂਦਾ ਹੈ।

ਇਹ ਪ੍ਰਸ਼ੰਸਕ ਕੋਈ ਹੋਰ ਨਹੀਂ ਸਗੋਂ ਸੁਧੀਰ ਕੁਮਾਰ ਹੈ। ਸੁਧੀਰ ਇਕ ਜੂਨ ਤੋਂ ਇੰਗਲੈਂਡ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ 'ਚ ਵੀ ਭਾਰਤੀ ਟੀਮ ਦਾ ਸਮਰਥਨ ਕਰਨ ਲਈ ਜਾਣਾ ਚਾਹੁੰਦਾ ਸੀ, ਪਰ ਪੈਸਿਆਂ ਦੀ ਕਮੀ ਰੁਕਾਵਟ ਖੜ੍ਹੀ ਕਰ ਰਹੀ ਸੀ। ਇਸ ਤੋਂ ਬਾਅਦ ਸਚਿਨ ਅੱਗੇ ਆਏ ਅਤੇ ਇਕ ਐੱਫ.ਐੱਮ. ਚੈਨਲ ਸੁਧੀਰ ਦੇ ਇੰਗਲੈਂਡ ਟੂਰ ਨੂੰ ਸਪਾਂਸਰ ਕਰਨ ਨੂੰ ਤਿਆਰ ਹੋ ਗਿਆ। ਅਜਿਹੇ 'ਚ ਮੈਦਾਨ 'ਚ ਫਿਰ ਤੋਂ ਸਚਿਨ ਦੀ ਗੂੰਜ ਸੁਣੀ ਜਾ ਸਕਦੀ ਹੈ। ਸੁਧੀਰ ਨੇ ਟੀਮ ਇੰਡੀਆ ਦੇ ਨਾਲ ਮੁੰਬਈ 'ਚ ਤੇਂਦੁਲਕਰ ਸਰ ਦੀ ਫਿਲਮ ਸਚਿਨ-ਏ ਬਿਲੀਅਨ ਡ੍ਰੀਮਸ ਦੀ ਸਕ੍ਰੀਨਿੰਗ ਵੀ ਦੇਖੀ ਹੈ।


Related News