SA vs IND : ਕੀ ਤੀਜਾ ਟੈਸਟ ਮੈਚ ਖੇਡਣ ਲਈ ਫਿੱਟ ਨੇ ਵਿਰਾਟ ਕੋਹਲੀ! ਕੋਚ ਰਾਹੁਲ ਦ੍ਰਾਵਿੜ ਨੇ ਦਿੱਤੀ ਜਾਣਕਾਰੀ
Friday, Jan 07, 2022 - 03:03 PM (IST)
ਸਪੋਰਟਸ ਡੈਸਕ- ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕੇਪਟਾਊਨ ਦੇ ਨਿਊਲੈਂਡਸ 'ਚ ਮੰਗਲਵਾਰ ਤੋਂ ਹੋਣ ਵਾਲੇ ਤੀਜੇ ਤੇ ਆਖ਼ਰੀ ਟੈਸਟ ਦੇ ਲਈ ਕਪਤਾਨ ਵਿਰਟ ਕੋਹਲੀ ਦੀ ਵਾਪਸੀ ਬਾਰੇ ਜਾਣਕਾਰੀ ਦਿੱਤੀ ਹੈ। ਇਹ 33 ਸਾਲਾ (ਵਿਰਾਟ ਕੋਹਲੀ) ਖਿਡਾਰੀ ਪਿੱਠ 'ਚ ਦਰਦ ਦੇ ਬਾਅਦ ਜੋਹਾਨਸਬਰਗ ਟੈਸਟ ਖੇਡਣ ਤੋਂ ਖੁੰਝ ਗਿਆ ਸੀ। ਕੇ. ਐੱਲ. ਰਾਹੁਲ ਨੇ ਦਿ ਵਾਂਡਰੱਸ ਸਟੇਡੀਅਮ 'ਚ ਉਨ੍ਹਾਂ ਦੀ ਗ਼ੈਰ ਮੌਜੂਦਗੀ 'ਚ ਰਾਸ਼ਟਰੀ ਟੀਮ ਦੀ ਅਗਵਾਈ ਕੀਤੀ ਸੀ ਜਿੱਥੇ ਭਾਰਤ 7 ਵਿਕਟਾਂ ਨਾਲ ਹਾਰ ਗਿਆ ।
ਇਹ ਵੀ ਪੜ੍ਹੋ : ਚੀਨ 'ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦੇ ਖ਼ਿਲਾਫ਼ ਯੂਰਪ ਦੇ ਕਈ ਸ਼ਹਿਰਾਂ 'ਚ ਪ੍ਰਦਰਸ਼ਨ
ਤਿੰਨ ਮੈਚਾਂ ਦੀ ਸੀਰੀਜ਼ ਵਰਤਮਾਨ 'ਚ 1-1 ਨਾਲ ਬਰਾਬਰ ਹੈ ਤੇ ਸੀਰੀਜ਼ ਦਾ ਆਖ਼ਰੀ ਤੇ ਫ਼ੈਸਲਾਕੁੰਨ ਮੈਚ ਖੇਡਿਆ ਜਾਣਾ ਅਜੇ ਬਾਕੀ ਹੈ। ਦ੍ਰਾਵਿੜ ਨੇ ਕਿਹਾ ਕਿ ਪਹਿਲਾਂ ਹੀ ਟ੍ਰੇਨਿੰਗ 'ਤੇ ਪਰਤਨ ਦੇ ਬਾਅਦ ਉਹ ਕਾਫ਼ੀ ਸਵਸਥ ਲਗ ਰਹੇ ਹਨ। ਉਨ੍ਹਾਂ ਕਿਹਾ ਕਿ ਤੀਜੇ ਟੈਸਟ ਤਕ ਉਹ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਨੂੰ ਸਾਰੇ ਪਹਿਲੂਆਂ ਤੋਂ ਠੀਕ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਥੋੜ੍ਹਾ ਇਧਰ-ਉੱਧਰ ਦੌੜਨ ਦਾ ਮੌਕਾ ਮਿਲਿਆ ਹੈ ਜਿਸ ਕਾਰਨ ਉਹ ਥੋੜ੍ਹਾ ਅਭਿਆਮ ਕਰ ਰਹੇ ਹਨ।
ਇਹ ਵੀ ਪੜ੍ਹੋ : ਦ੍ਰਾਵਿੜ ਨੇ ਸ਼ਾਟਸ ਦੀ ਟਾਈਮਿੰਗ ਨੂੰ ਲੈ ਕੇ ਪੰਤ ਨਾਲ ਗੱਲ ਕਰਨ ਦੇ ਦਿੱਤੇ ਸੰਕੇਤ
ਉਮੀਦ ਹੈ ਕਿ ਕੇਪ ਟਾਊਨ 'ਚ ਕੁਝ ਨੈਟ ਸੈਸ਼ਨ ਦੇ ਨਾਲ, ਉਹ ਤੀਜੇ ਟੈਸਟ 'ਚ ਖੇਡਣ ਲਈ ਠੀਕ ਹੋਣਗੇ। ਮੈਂ ਜੋ ਕੁਝ ਵੀ ਸੁਣ ਰਿਹਾ ਹਾਂ ਤੇ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਹਾਂ, ਉਸ ਮੁਤਾਬਕ ਉਨ੍ਹਾਂ ਨੂੰ ਚਾਰ ਦਿਨਾਂ 'ਚ ਠੀਕ ਹੋ ਜਾਣਾ ਚਾਹੀਦਾ ਹੈ। ਖੇਡ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਜੋਹਾਨਸਬਰਗ 'ਚ ਮੁਕਾਬਲੇ ਲਈ ਕੋਹਲੀ ਦੀ ਉਪਲੱਬਧਤਾ 'ਤੇ ਵੀ ਅਪਡੇਟ ਕੀਤਾ ਸੀ ਕਿ ਉਹ ਦੂਜੇ ਟੈਸਟ ਮੈਚ 'ਚ ਨਹੀਂ ਖੇਡਣਗੇ। ਇਸ ਦੌਰਾਨ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਉਨ੍ਹਾਂ 'ਤੇ ਨਜ਼ਰ ਰੱਖੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।