SA vs BAN, CWC 23 : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾਇਆ

Tuesday, Oct 24, 2023 - 10:53 PM (IST)

SA vs BAN, CWC 23 : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ : ਦੱਖਣੀ ਅਫਰੀਕਾ ਨੇ ਕ੍ਰਿਕਟ ਵਿਸ਼ਵ ਕੱਪ 'ਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ। ਵਾਨਖੇੜੇ ਸਟੇਡੀਅਮ 'ਚ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਮੈਚ 'ਚ ਦੱਖਣੀ ਅਫਰੀਕਾ ਦੀ ਟੀਮ ਨੇ 149 ਦੌੜਾਂ ਨਾਲ ਜਿੱਤ ਦਰਜ ਕੀਤੀ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਕਵਿੰਟਨ ਡੀ ਕਾਕ (140 ਗੇਂਦਾਂ 'ਤੇ 174 ਦੌੜਾਂ, 15 ਚੌਕੇ ਅਤੇ 7 ਛੱਕੇ) ਦੇ ਸੈਂਕੜੇ ਅਤੇ ਏਡਨ ਮਾਰਕਰਮ (60) ਅਤੇ ਹੇਨਰਿਕ ਕਲਾਸੇਨ (90) ਦੇ ਅਰਧ ਸੈਂਕੜਿਆਂ ਦੀ ਬਦੌਲਤ ਉਨ੍ਹਾਂ ਨੇ ਬੰਗਲਾਦੇਸ਼ ਨੂੰ 383 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਬੰਗਲਾਦੇਸ਼ ਦੀ ਟੀਮ 233 ਦੌੜਾਂ ਹੀ ਬਣਾ ਸਕੀ। ਮਹਿਮੂਦੁੱਲਾ ਸੈਂਕੜਾ ਲਗਾਉਣ ਵਿੱਚ ਕਾਮਯਾਬ ਰਿਹਾ ਪਰ ਪਿਛਲੇ ਬੱਲੇਬਾਜ਼ਾਂ ਦਾ ਸਮਰਥਨ ਨਾ ਮਿਲਣ ਕਾਰਨ ਉਨ੍ਹਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।

ਪਿਛਲੇ 7 ਵਨਡੇ ਮੈਚਾਂ 'ਚ ਦੱਖਣੀ ਅਫਰੀਕਾ ਦੀ ਜਿੱਤ ਦਾ ਅੰਤਰ

ਬਨਾਮ ਆਸਟਰੇਲੀਆ 111 ਦੌੜਾਂ ਨਾਲ ਜਿੱਤਿਆ
ਬਨਾਮ ਆਸਟਰੇਲੀਆ 164 ਦੌੜਾਂ ਨਾਲ ਜਿੱਤਿਆ
ਬਨਾਮ ਆਸਟਰੇਲੀਆ 122 ਦੌੜਾਂ ਨਾਲ ਜਿੱਤਿਆ
ਬਨਾਮ ਸ਼੍ਰੀਲੰਕਾ 102 ਦੌੜਾਂ ਨਾਲ ਜਿੱਤਿਆ
ਬਨਾਮ ਆਸਟਰੇਲੀਆ 134 ਦੌੜਾਂ ਨਾਲ ਜਿੱਤਿਆ
ਬਨਾਮ ਇੰਗਲੈਂਡ 229 ਦੌੜਾਂ ਨਾਲ ਜਿੱਤਿਆ
ਬਨਾਮ ਬੰਗਲਾਦੇਸ਼ 149 ਦੌੜਾਂ ਨਾਲ ਜਿੱਤਿਆ

ਇਸ ਤੋਂ ਪਹਿਲਾਂ ਡੀ ਕਾਕ ਨੇ 140 ਗੇਂਦਾਂ 'ਤੇ 174 ਦੌੜਾਂ ਬਣਾ ਕੇ ਮੌਜੂਦਾ ਟੂਰਨਾਮੈਂਟ ਵਿੱਚ ਆਪਣਾ ਤੀਜਾ ਸੈਂਕੜਾ ਲਗਾਇਆ। ਉਸ ਦੀ ਪਾਰੀ ਵਿੱਚ 15 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਉਸ ਨੇ ਕਪਤਾਨ ਏਡਨ ਮਾਰਕਰਮ (69 ਗੇਂਦਾਂ 'ਤੇ 60 ਦੌੜਾਂ) ਨਾਲ ਤੀਜੇ ਵਿਕਟ ਲਈ 131 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸ਼ੁਰੂਆਤੀ ਝਟਕੇ ਤੋਂ ਬਚਾਇਆ। ਇਸ ਤੋਂ ਬਾਅਦ ਡੀ ਕਾਕ ਨੇ ਕਲਾਸੇਨ ਨਾਲ ਚੌਥੀ ਵਿਕਟ ਲਈ ਸਿਰਫ਼ 87 ਗੇਂਦਾਂ 'ਚ 142 ਦੌੜਾਂ ਜੋੜੀਆਂ।

ਦੋਵਾਂ ਟੀਮਾਂ ਦੀ ਪਲੇਇੰਗ 11

ਬੰਗਲਾਦੇਸ਼: ਤਨਜੀਦ ਹਸਨ, ਲਿਟਨ ਦਾਸ, ਨਜ਼ਮੁਲ ਹੁਸੈਨ ਸ਼ਾਂਤੋ, ਸ਼ਾਕਿਬ ਅਲ ਹਸਨ (ਕਪਤਾਨ), ਮੇਹਦੀ ਹਸਨ ਮਿਰਾਜ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਨਸੁਮ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ, ਹਸਨ ਮਹਿਮੂਦ।

ਦੱਖਣੀ ਅਫ਼ਰੀਕਾ: ਕਵਿੰਟਨ ਡੀ ਕੌਕ (ਵਿਕਟਕੀਪਰ), ਰੀਜ਼ਾ ਹੈਂਡਰਿਕਸ, ਰਾਸੀ ਵੈਨ ਡੇਰ ਡੁਸੇਨ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲਿਜ਼ਾਰਡ ਵਿਲੀਅਮਜ਼।


author

Mukesh

Content Editor

Related News