SA v IRL : ਆਇਰਲੈਂਡ ਨੇ ਦੱਖਣੀ ਅਫਰੀਕਾ ਨੂੰ 43 ਦੌੜਾਂ ਨਾਲ ਹਰਾਇਆ
Wednesday, Jul 14, 2021 - 01:40 AM (IST)
ਨਵੀਂ ਦਿੱਲੀ- ਦੱਖਣੀ ਅਫਰੀਕਾ ਕ੍ਰਿਕਟ ਟੀਮ ਆਇਰਲੈਂਡ ਦੌਰੇ 'ਤੇ ਹੈ। ਦੋਵਾਂ ਦੇ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੂਜੇ ਮੈਚ ਵਿਚ ਆਇਰਲੈਂਡ ਨੇ ਦੱਖਣੀ ਅਫਰੀਕਾ ਨੂੰ 43 ਦੌੜਾਂ ਨਾਲ ਹਰਾ ਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ। ਇਹ ਮੈਚ ਡਬਲਿਨ 'ਚ ਖੇਡਿਆ ਗਿਆ। ਕਪਤਾਨ ਐਂਡੀ ਬਾਲਬਰਨੀ ਨੇ ਸੈਂਕੜੇ ਵਾਲੀ ਪਾਰੀ ਖੇਡੀ। ਐਂਡੀ ਨੇ 117 ਗੇਂਦਾਂ ਵਿਚ 102 ਦੌੜਾਂ ਦੇ ਨਾਲ 10 ਚੌਕੇ ਤੇ 2 ਛੱਕੇ ਲਗਾਏ।
ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ICC ਵਨ ਡੇ ਰੈਂਕਿੰਗ 'ਚ ਹੋਇਆ ਨੁਕਸਾਨ, ਹੁਣ ਚੋਟੀ 'ਤੇ ਹੈ ਇਹ ਬੱਲੇਬਾਜ਼
IRELAND BEAT SOUTH AFRICA FOR THE FIRST TIME IN ODIs 👊
— ESPNcricinfo (@ESPNcricinfo) July 13, 2021
Ireland fans will remember this day! #IREvSA
ਦੱਖਣੀ ਅਫਰੀਕਾ ਨੇ ਟਾਸ ਜਿੱਤਿਆ ਅਤੇ ਆਇਰਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਆਇਰਲੈਂਡ ਨੇ 50 ਓਵਰਾਂ ਵਿਚ 290 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ 48.3 ਓਵਰਾਂ ਵਿਚ 247 ਦੌੜਾਂ 'ਤੇ ਢੇਰ ਹੋ ਗਈ। ਜਨੇਮਨ ਮਲਾਨ ਨੇ 84 ਅਤੇ ਰੈਸੀ ਵਨ ਡਰ ਡਸਨ ਨੇ 49 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕਈ ਬੱਲੇਬਾਜ਼ ਵਿਕਟ 'ਤੇ ਟਿਕ ਨਹੀਂ ਸਕਿਆ। ਆਇਰਲੈਂਡ ਵਲੋਂ ਮਾਰਕ ਐਡੇਰ, ਜੋਸ਼ੁਆ ਲਿਟਲ ਅਤੇ ਐਂਡੀ ਮੈਕਬ੍ਰਿਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਸੀਰੀਜ਼ ਦਾ ਆਖਰੀ ਮੈਚ 16 ਜੁਲਾਈ ਨੂੰ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਗੇਲ ਨੇ ਟੀ20 ਕ੍ਰਿਕਟ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।