SA v IND: ਕਪਤਾਨ ਵਿਰਾਟ ਕੋਹਲੀ ਨੇ ਹਾਸਲ ਕੀਤੀ ਇਹ ਉਪਲੱਬਧੀ
Tuesday, Jan 11, 2022 - 09:59 PM (IST)
ਕੇਪਟਾਊਨ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਕੇਪਟਾਊਨ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਟੀਮ ਨੂੰ ਸੰਭਾਵਦੇ ਹੋਏ ਦਿਖਾਈ ਦਿੱਤੇ ਤੇ ਕਪਤਾਨੀ ਪਾਰੀ ਖੇਡੀ। ਅੱਜ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦਾ ਜਨਮਦਿਨ ਵੀ ਹੈ ਤੇ ਇਸ ਮੌਕੇ 'ਤੇ ਉਨ੍ਹਾਂ ਨੇ ਸ਼ਾਨਦਾਰ 79 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਉਹ ਸੈਂਕੜਾ ਲਗਾਉਣ ਤੋਂ ਖੁੰਝ ਗਏ ਪਰ ਇਸ ਦੌਰਾਨ ਆਪਣੇ ਨਾਮ ਕਈ ਵੱਡੇ ਰਿਕਾਰਡ ਵੀ ਦਰਜ ਕਰ ਲਏ।
ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ
ਵਿਰਾਟ ਕੋਹਲੀ ਦੱਖਣੀ ਅਫਰੀਕਾ ਦੀ ਧਰਤੀ 'ਤੇ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਇਸ ਲਿਸਟ ਵਿਚ ਵਿਰਾਟ ਕੋਹਲੀ ਨੇ ਧੋਨੀ ਤੇ ਗਾਂਗੁਲੀ ਵਰਗੇ ਦਿੱਗਜ ਕਪਤਾਨਾਂ ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਤੋਂ ਬਾਅਦ ਇਸ ਲਿਸਟ ਵਿਚ ਸੌਰਭ ਗਾਂਗੁਲੀ ਦਾ ਨਾਂ ਆਉਂਦਾ ਹੈ। ਸੌਰਭ ਗਾਂਗੁਲੀ ਨੇ ਦੱਖਣੀ ਅਫਰੀਕਾ ਵਿਚ ਬਤੌਰ ਕਪਤਾਨ 911 ਦੌੜਾਂ ਬਣਾਈਆਂ ਹਨ ਜਦਕਿ ਧੋਨੀ ਨੇ ਬਤੌਰ ਕਪਤਾਨ 592 ਦੌੜਾਂ ਬਣਾਈਆਂ ਹਨ। ਦੇਖੋਂ ਵਿਰਾਟ ਕੋਹਲੀ ਦੇ ਰਿਕਾਰਡ-
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
ਵਿਰਾਟ ਕੋਹਲੀ 5 ਦੇਸ਼ਾਂ ਵਿਚ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ
ਭਾਰਤ
ਆਸਟਰੇਲੀਆ
ਇੰਗਲੈਂਡ
ਵੈਸਟਇੰਡੀਜ਼
ਦੱਖਣੀ ਅਫਰੀਕਾ
ਏਸ਼ੀਆਈ ਕਪਤਾਨ ਵਲੋਂ ਕੇਪਟਾਊਨ ਵਿਚ ਟਾਪ ਟੈਸਟ ਸਕੋਰਰ
169- ਸਚਿਨ ਤੇਂਦੁਲਕਰ
79- ਵਿਰਾਟ ਕੋਹਲੀ
78- ਤਿਲਕਰਤਨੇ ਦਿਲਸ਼ਾਨ
ਦੱਖਣੀ ਅਫਰੀਕਾ ਵਿਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਵਾਰ 50 ਪਲਸ ਸਕੋਰ
8- ਸਚਿਨ ਤੇਂਦੁਲਕਰ
5- ਵਿਰਾਟ ਕੋਹਲੀ
4- ਸੌਰਭ ਗਾਂਗੁਲੀ
4- ਵੀ. ਵੀ. ਐੱਸ. ਲਛਮਣ
4- ਚੇਤੇਸ਼ਵਰ ਪੁਜਾਰਾ
ਟੈਸਟ ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ 200 ਪਲਸ ਗੇਂਦਾਂ ਦਾ ਸਾਹਮਣਾ ਕਰਨ ਵਾਲੇ ਕਪਤਾਨ
19- ਐਲਨ ਬਾਰਡਰ
17- ਗ੍ਰੀਮ ਸਮਿੱਥ
17- ਮਾਈਕ ਆਥਰਟਨ
15- ਵਿਰਾਟ ਕੋਹਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।