SA v IND : ਤੀਜੇ ਦਿਨ ਦੀ ਖੇਡ ਖਤਮ, ਦੱਖਣੀ ਅਫਰੀਕਾ ਦਾ ਸਕੋਰ 118/2
Wednesday, Jan 05, 2022 - 09:11 PM (IST)
ਜੋਹਾਨਸਬਰਗ- ਦੱਖਣੀ ਅਫਰੀਕਾ ਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਜੋਹਾਨਸਬਰਗ ਦੇ ਵਾਂਡਰੱਸ ਸਟੇਡੀਅਮ 'ਚ ਖੇਡੀ ਜਾ ਰਹੀ ਹੈ। ਜਿੱਤ ਲਈ ਭਾਰਤ ਤੋਂ ਮਿਲੇ 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਦੂਜੀ ਪਾਰੀ ਦੇ ਦੌਰਾਨ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਐਡੇਨ ਮਾਰਕਰਮ 31 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਰਦੁਲ ਠਾਕੁਰ ਵਲੋਂ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਦਾ ਸਕੋਰ 2 ਵਿਕਟਾਂ ਦੇ ਨੁਕਸਾਨ 'ਤੇ 118 ਦੌੜਾਂ ਹਨ। ਕ੍ਰੀਜ਼ 'ਤੇ ਡੀਨ ਐਲਗਰ (ਅਜੇਤੂ 46 ਦੌੜਾਂ) ਤੇ ਰੱਸੀ ਵੈਨ ਡੇਰ ਡੁਸਨ (ਅਜੇਤੂ 11 ਦੌੜਾਂ) ਮੌਜੂਦ ਹਨ।
ਮੈਚ 'ਚ ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਦੂਜੀ ਪਾਰੀ 'ਚ 10 ਵਿਕਟਾਂ ਦੇ ਨੁਕਸਾਨ 'ਤੇ 266 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਤੋਂ ਪਹਿਲਾਂ ਆਪਣੀ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 10 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ 'ਚ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ 'ਚ 10 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਇਸ ਪਾਰੀ 'ਚ ਭਾਰਤੀ ਆਲਰਾਊਂਡਰ ਸ਼ਾਰਦੁਲ ਠਾਕੁਰ ਨੇ 7 ਵਿਕਟਾਂ ਝਟਕਾਈਆਂ ਸਨ।
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਦੀ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ’ਤੇ ਪਹਿਲੀ ਜਿੱਤ
ਭਾਰਤ ਦੀ ਦੂਜੀ ਪਾਰੀ ਦੌਰਾਨ ਟੀਮ ਇੰਡੀਆ ਦੀ ਤੀਜੀ ਵਿਕਟ ਅਜਿੰਕਯ ਰਹਾਣੇ ਦੇ ਤੌਰ 'ਤੇ ਡਿੱਗੀ। ਰਹਾਣੇ 58 ਦੌੜਾਂ ਦੇ ਨਿੱਜੀ ਸਕੋਰ 'ਤੇ ਰਬਾਡਾ ਦੀ ਗੇਂਦ 'ਤੇ ਵੇਰੇਨ ਦਾ ਸ਼ਿਕਾਰ ਬਣੇ। ਰਹਾਣੇ ਨੇ ਆਪਣੀ ਪਾਰੀ ਦੇ ਦੌਰਾਨ 8 ਚੌਕੇ ਤੇ ਇੱਕ ਛੱਕਾ ਮਾਰਿਆ। ਇਸ ਤੋਂ ਬਾਅਦ ਭਾਰਤ ਦੀ ਚੌਥੀ ਵਿਕਟ ਚੇਤੇਸ਼ਵਰ ਪੁਜਾਰਾ ਦੇ ਤੌਰ 'ਤੇ ਡਿੱਗੀ। ਪੁਜਾਰਾ 53 ਦੌੜਾਂ ਦੇ ਨਿੱਜੀ ਸਕੋਰ 'ਤੇ ਰਬਾਡਾ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਪੁਜਾਰਾ ਨੇ ਆਪਣੀ ਪਾਰੀ ਦੌਰਾਨ 10 ਚੌਕੇ ਲਾਏ। ਇਸ ਤੋਂ ਬਾਅਦ ਭਾਰਤ ਦੀ ਪੰਜਵੀਂ ਵਿਕਟ ਰਿਸ਼ਭ ਪੰਤ ਦੇ ਤੌਰ 'ਤੇ ਡਿੱਗੀ। ਪੰਤ ਆਪਣਾ ਖ਼ਾਤਾ ਵੀ ਨਾ ਖੋਲ ਸਕੇ ਤੇ 0 ਦੇ ਨਿਜੀ ਸਕੋਰ 'ਤੇ ਰਬਾਡਾ ਦੀ ਗੇਂਦ 'ਤੇ ਵੇਰੇਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤ ਦੀ 6ਵੀਂ ਵਿਕਟ ਰਵੀਚੰਦਰਨ ਅਸ਼ਵਿਨ ਦੇ ਤੌਰ 'ਤੇ ਡਿੱਗੀ। ਅਸ਼ਵਿਨ 16 ਦੌੜਾਂ ਦੇ ਲੁੰਗੀ ਐਨਗਿਡੀ ਦੀ ਗੇਂਦ 'ਤੇ ਵੇਰੇਨ ਨੂੰ ਕੈਚ ਦੇ ਕੇ ਆਊਟ ਹੋਏ। ਭਾਰਤ ਦੀ ਸਤਵੀਂ ਵਿਕਟ ਸ਼ਾਰਦੁਲ ਠਾਕੁਰ ਦੇ ਤੌਰ 'ਤੇ ਡਿੱਗੀ। ਸ਼ਾਰਦੁਲ 28 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕੋ ਜੇਨਸਨ ਦੀ ਗੇਂਦ 'ਤੇ ਕੇਸ਼ਵ ਮਹਾਰਾਜ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਮੁਹੰਮਦ ਸ਼ੰਮੀ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਮਾਰਕੋ ਜੇਨਸਨ ਦੀ ਗੇਂਦ 'ਤੇ ਵੇਰੇਨ ਨੂੰ ਕੈਚ ਦੇ ਕੇ ਆਊਟ ਹੋ ਗਏ।
ਭਾਰਤ ਨੇ ਅੱਜ 2 ਵਿਕਟਾਂ ਦੇ ਨੁਕਸਾਨ 'ਤੇ 85 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ । ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ 'ਚ 10 ਵਿਕਟਾਂ ਦੇ ਨੁਕਸਾਨ 'ਤੇ 229 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਵਲੋਂ ਸ਼ਾਰਦੁਲ ਠਾਕੁਰ ਨੇ 7, ਜਸਪ੍ਰੀਤ ਬੁਮਰਾਹ ਨੇ 1 ਤੇ ਮੁਹੰਮਦ ਸ਼ੰਮੀ ਨੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਮੈਚ 'ਚ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 202 ਦੌੜਾਂ ਬਣਾਈਆਂ ਸਨ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 2 ਵਿਕਟਾਂ 'ਤੇ 85 ਦੌੜਾਂ ਬਣਾ ਲਈਆਂ ਸਨ ਤੇ 58 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ।
ਇਹ ਖ਼ਬਰ ਪੜ੍ਹੋ-ਮੀਂਹ ਨਾਲ ਪ੍ਰਭਾਵਿਤ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਆਸਟ੍ਰੇਲੀਆ ਦੀ ਵਧੀਆ ਸ਼ੁਰੂਆਤ
ਪਲੇਇੰਗ ਇਲੈਵਨ
ਦੱਖਣੀ ਅਫ਼ਰੀਕਾ : ਡੀਨ ਐਲਗਰ (ਕਪਤਾਨ), ਐਡੇਨ ਮਾਰਕਰਾਮ, ਕੀਗਨ ਪੀਟਰਸਨ, ਰੱਸੀ ਵੈਨ ਡੇਰ ਡੁਸਨ, ਟੇਂਬਾ ਬਾਵੁਮਾ, ਕਾਇਲ ਵੇਰੇਨ (ਵਿਕਟਕੀਪਰ), ਮਾਰਕੋ ਜੈਨਸਨ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਡੁਆਨੇ ਓਲੀਵੀਅਰ, ਲੁੰਗੀ ਐਨਗਿਡੀ
ਭਾਰਤ : ਕੇ. ਐਲ. ਰਾਹੁਲ (ਕਪਤਾਨ), ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।