ਰਿਆਨ ਪਰਾਗ ਨੇ ਪੈਟ ਕਮਿੰਸ ਦੀ ਫੜੀ ਕੈਚ, ਖੁਸ਼ੀ ਮਿਲੀ ਇੰਨੀ ਕਿ ਕਰ ਦਿੱਤਾ ''ਡਰਾਮਾ''

Sunday, Apr 25, 2021 - 03:11 AM (IST)

ਰਿਆਨ ਪਰਾਗ ਨੇ ਪੈਟ ਕਮਿੰਸ ਦੀ ਫੜੀ ਕੈਚ, ਖੁਸ਼ੀ ਮਿਲੀ ਇੰਨੀ ਕਿ ਕਰ ਦਿੱਤਾ ''ਡਰਾਮਾ''

ਮੁੰਬਈ (ਇੰਟ.)- ਇੰਡੀਅਨ ਪ੍ਰੀਮੀਅਰ ਲੀਗ-14 ਵਿਚ ਰਾਜਸਥਾਨ ਰਾਇਲਸ ਦੇ ਨੌਜਵਾਨ ਖਿਡਾਰੀ ਰਿਆਨ ਪਰਾਗ ਆਪਣੇ ਪ੍ਰਦਰਸ਼ਨ ਤੋਂ ਜ਼ਿਆਦਾ ਜਸ਼ਨ ਮਨਾਉਣ ਦੇ ਤਰੀਕੇ ਨੂੰ ਲੈ ਕੇ ਸੁਰਖੀਆਂ ਖੱਟ ਰਹੇ ਹਨ। ਪਰਾਗ ਦੇ ਬਿਹੂ ਡਾਂਸ ਨਾਲ ਤਾਂ ਕ੍ਰਿਕਟ ਫੈਂਸ ਵਾਕਫ ਹਨ। ਕੈਚ ਜਾਂ ਰਨ ਆਊਟ ਕਰਨ 'ਤੇ ਰਿਆਨ ਪਰਾਗ ਇਹ ਡਾਂਸ ਕਰਦੇ ਹਨ। ਇਸ ਦਰਮਿਆਨ, ਉਨ੍ਹਾਂ ਨੇ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਆੀਡਰਸ ਵਿਰੁੱਧ ਮੈਚ ਵਿਚ ਵੱਖ ਹੀ ਅੰਦਾਜ਼ ਵਿਚ ਜਸ਼ਨ ਮਨਾਇਆ।

ਇਹ ਵੀ ਪੜ੍ਹੋ-IPL 2021- ਹੈੱਲਮੇਟ 'ਤੇ ਲੱਗਾ ਪੈਟ ਕਮਿੰਸ ਦਾ ਬਾਊਂਸਰ, ਜਬਾੜਾ ਫੜ ਬੈਠਾ ਬੱਲੇਬਾਜ਼
ਦਰਅਸਲ ਰਿਆਨ ਪਰਾਗ ਨੇ ਕੇ.ਕੇ.ਆਰ. ਦੇ ਬੱਲੇਬਾਜ਼ ਪੈਟ ਕਮਿੰਸ ਦਾ ਬਾਊਂਡਰੀ 'ਤੇ ਕੈਚ ਫੜ ਕੇ ਸਾਥੀ ਖਿਡਾਰੀ ਰਾਹੁਲ ਤੇਵਤੀਆ ਨਾਲ ਸੈਲਫੀ ਲੈਣ ਦੀ ਐਕਟਿੰਗ ਕੀਤੀ। ਹਾਲਾਂਕਿ ਦੋਹਾਂ ਦੇ ਹੱਥ ਵਿਚ ਨਾ ਤਾਂ ਮੋਬਾਇਲ ਸੀ ਅਤੇ ਨਾ ਹੀ ਉਨ੍ਹਾਂ ਦੇ ਕੋਲ ਤਸਵੀਰ ਕਲਿੱਕ ਕਰਨ ਦੀ ਕੋਈ ਤਰਕੀਬ ਸੀ ਪਰ ਉਨ੍ਹਾਂ ਦਾ ਇਹ ਅਗਲਾ ਹੀ ਸਟਾਈਲ ਰਿਹਾ। ਇਸ ਜਸ਼ਨ ਦੇ ਵੀਡੀਓ ਨੂੰ ਆਈ.ਪੀ.ਐੱਲ.20 ਦੇ ਇੰਸਟਾਗ੍ਰਾਮ ਅਕਾਉਂਟ 'ਤੇ ਪਾਇਆ ਗਿਆ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਰਾਜਸਥਾਨ ਰਾਇਲਸ ਫ੍ਰੈਂਚਾਈਜ਼ੀ ਨੇ ਵੀ ਸ਼ੇਅਰ ਕੀਤਾ। ਰਾਜਸਥਾਨ ਨੇ ਫੋਟੋ ਸ਼ੇਅਰ ਕਰਦੇ ਹੋਏ ਪੁੱਛਿਆ, 'ਕੌਣ ਇਸ ਸੈਲਫੀ ਦਾ ਹਿੱਸਾ ਬਣਨਾ ਚਾਹੁੰਦਾ ਹੈ? ਰਿਆਨ ਪਰਾਗ ਨੇ ਇਸ ਮੁਕਾਬਲੇ ਵਿਚ ਗੇਂਦਬਾਜ਼ੀ ਤਾਂ ਨਹੀਂ ਕੀਤੀ, ਪਰ ਦੋ ਕੈਚ ਫੜੇ, ਉਨ੍ਹਾਂ ਨੇ ਪੈਟ ਕਮਿੰਸ ਤੋਂ ਇਲਾਵਾ ਰਾਹੁਲ ਤ੍ਰਿਪਾਠੀ ਦਾ ਕੈਚ ਫੜਿਆ। 

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

Sunny Mehra

Content Editor

Related News