ਅਗਲੇ ਮਹੀਨੇ ਸਟੇਡੀਅਮ ਜਾ ਕੇ ਮੈਚ ਦੇਖ ਸਕਣਗੇ ਰੂਸੀ ਫੁੱਟਬਾਲ ਪ੍ਰਸ਼ੰਸਕ

5/29/2020 2:01:14 PM

ਮਾਸਕੋ : ਰੂਸੀ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਮਹੀਨੇ ਜਦੋਂ ਦੇਸ਼ ਦੀ ਪ੍ਰੀਮੀਅਰ ਲੀਗ ਦੇ ਮੁਅੱਤਲ ਸੈਸ਼ਨ ਦੀ ਬਹਾਲੀ ਹੋਵੇਗੀ ਤਾਂ ਘੱਟ ਗਿਣਤੀ ਵਿਚ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਰੂਸੀ ਫੁੱਟਬਾਲ ਸੰਘ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਦੇਸ਼ ਦੀ ਪ੍ਰੀਮੀਅਰ ਲੀਗ ਦਾ ਸੈਸ਼ਨ 21 ਜੂਨ ਤੋਂ ਖਾਲੀ ਸਟੇਡੀਅਮ ਵਿਚ ਇਸ ਮਹੀਨੇ ਦੇ ਸ਼ੁਰੂ ਤੋਂ ਕੀਤਾ ਜਾ ਸਕਦਾ ਹੈ ਪਰ ਵੀਰਵਾਰ ਨੂੰ ਸੰਘ ਨੇ ਕਿਹਾ ਕਿ ਉਸ ਨੇ ਦੇਸ਼ ਦੇ ਸਿਹਤ ਵਿਭਾਗ ਤੋਂ ਇਕ ਸਮਝੌਤੇ 'ਤੇ ਸਿਹਮਤੀ ਜਤਾਈ ਹੈ। 

PunjabKesari

ਉਸ ਨੇ ਕਿਹਾ ਕਿ ਸ਼ੁਰੂ ਵਿਚ ਇੰਨੇ ਦਰਸ਼ਕਾਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਨਾਲ ਸਟੇਡੀਅਮ ਦੀ 10 ਫੀਸਦੀ ਸੀਟਾਂ ਭਰ ਸਕਣ। ਸੰਘ ਨੇ ਕਿਹਾ ਕਿ ਜੇਕਰ ਸੁਰੱਖਿਆ ਦੇ ਸਾਰੇ ਉਪਾਅ ਅਪਣਾਉਂਦੇ ਜਾਂਦੇ ਹਨ ਤਾਂ ਇਹ ਪ੍ਰਸ਼ੰਸਕਾਂ ਦੀ ਸੁਰੱਖਿਅਤ ਗਿਣਤੀ ਹੋਵੇਗੀ।


Ranjit

Content Editor Ranjit