ਨਤਾਲੀਆ ਦਾ ਦਾਅਵਾ, ਬੁਆਏਫ੍ਰੈਂਡ ਨੇ ਧੋਖੇ ਨਾਲ ਬਣਾਈ ਸੀ ਐਕਸ ਰੇਟਡ ਵੀਡੀਓ

Tuesday, Jul 03, 2018 - 11:17 PM (IST)

ਨਤਾਲੀਆ ਦਾ ਦਾਅਵਾ, ਬੁਆਏਫ੍ਰੈਂਡ ਨੇ ਧੋਖੇ ਨਾਲ ਬਣਾਈ ਸੀ ਐਕਸ ਰੇਟਡ ਵੀਡੀਓ

ਜਲੰਧਰ— ਵਿਸ਼ਵ ਕੱਪ ਦੀ ਓਪਨਿੰਗ ਸੈਰੇਮਨੀ ਨਾਲ ਚਰਚਾ ਵਿਚ ਆਈ ਰਸ਼ੀਅਨ ਮਾਡਲ ਨਤਾਲੀਆ ਨੀਮਚਿਨੋਵਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਦੇ ਵੀ ਐਕਸ ਰੇਟਡ ਫਿਲਮ ਵਿਚ ਕੰਮ ਨਹੀਂ ਕੀਤਾ। ਨਤਾਲੀਆ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਸੋਸ਼ਲ ਸਾਈਟਸ 'ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਸ ਵਰਗੀ ਦਿਸਣ ਵਾਲੀ ਕੋਈ ਲੜਕੀ ਹੈ ਪਰ ਅਸਲ ਵਿਚ ਉਹ ਇਸ ਵੀਡੀਓ ਵਿਚ ਨਹੀਂ ਹੈ।
ਨਤਾਲੀਆ ਨੇ ਦੱਸਿਆ ਕਿ ਹਾਂ, ਪੰਜ ਸਾਲ ਪਹਿਲਾਂ ਮੈਂ ਇਕ ਨੌਜਵਾਨ ਨਾਲ ਰਿਲੇਸ਼ਨਸ਼ਿਪ ਵਿਚ ਜ਼ਰੂਰ ਸੀ। ਉਕਤ ਨੌਜਵਾਨ ਨੇ ਜਦੋਂ ਸਾਡਾ ਬ੍ਰੇਕਅਪ ਹੋਇਆ ਤਾਂ ਧੋਖੇ ਨਾਲ ਸਾਡੀ ਇਕ ਪ੍ਰਾਈਵੇਟ ਵੀਡੀਓ ਲੀਕ ਕਰ ਦਿੱਤੀ ਪਰ ਜਿਸ ਤਰ੍ਹਾਂ ਮੇਰੇ ਨਾਂ ਦੇ ਨਾਲ ਪੋਰਨ ਸਟਾਰ ਜੋੜਿਆ ਜਾ ਰਿਹਾ ਹੈ, ਉਹ ਬਿਲਕੁਲ ਗਲਤ ਹੈ। ਮੈਂ ਆਪਣੇ ਕਰੀਅਰ ਵਿਚ ਕੁਝ ਸਮੇਂ ਮਾਡਲਿੰਗ ਕੀਤੀ ਹੈ, ਉਹ ਵੀ ਸਿਰਫ ਸ਼ੌਕ ਨਾਲ। ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਮੈਂ ਆਪਣਾ ਸਰੀਰ ਸਿਰਫ ਪੈਸੇ ਲਈ ਦਿਖਾਵਾਂ। ਫੁੱਟਬਾਲ ਦੀ ਮੈਂ ਲੰਬੇ ਸਮੇਂ ਤੋਂ ਫੈਨ ਰਹੀ ਹਾਂ ਤੇ ਅੱਗੇ ਵੀ ਆਪਣੇ ਦੇਸ਼ ਦਾ ਸਮਰਥਨ ਕਰਦੀ ਰਹਾਂਗੀ। 


Related News