ਦਾਨਿਲ ਮੇਦਵੇਦੇਵ ਦੀ ਅਗਵਾਈ ''ਚ ਰੂਸ ਨੇ 15 ਸਾਲ ਬਾਅਦ ਜਿੱਤਿਆ ਡੇਵਿਸ ਕੱਪ

12/06/2021 6:29:01 PM

ਮੈਡ੍ਰਿਡ- ਦਾਨਿਲ ਮੇਦਵੇਦੇਵ ਦੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਨਾਲ ਰੂਸ ਨੇ 15 ਸਾਲ ਬਾਅਦ ਡੇਵਿਸ ਕੱਪ ਟੈਨਿਸ ਪ੍ਰਤੀਯੋਗਿਤਾ ਦਾ ਖ਼ਿਤਾਬ ਜਿੱਤਿਆ। ਮੇਦਵੇਦੇਵ ਨੇ ਦੂਜੇ ਸਿੰਗਲ ਮੈਚ 'ਚ ਮਾਰਿਨ ਸਿਲਿਚ ਨੂੰ 7-6 (7), 6-2 ਨਾਲ ਹਰਾ ਕੇ ਰੂਸ ਨੂੰ ਕ੍ਰੋਏਸ਼ੀਆ 'ਤੇ 2-0 ਦੀ ਅਜੇਤੂ ਬੜ੍ਹਤ ਦਿਵਾਈ। ਇਹ ਰੂਸ ਦਾ 2006 ਦੇ ਬਾਅਦ ਪਹਿਲਾ ਡੇਵਿਸ ਕੱਪ ਖ਼ਿਤਾਬ ਹੈ। 

ਮੇਦਵੇਦੇਵ ਨੇ ਕਿਹਾ- ਇਹ ਸ਼ਾਨਦਾਰ ਅਹਿਸਾਸ ਹੈ ਪਰ ਮੈਂ ਖ਼ੁਦ ਨਾਲੋਂ ਜ਼ਿਆਦਾ ਟੀਮ ਦੇ ਲਈ ਖ਼ੁਸ਼ ਹਾਂ। ਸਾਡੀ ਸ਼ਾਨਦਾਰ ਜਿੱਤ ਹੈ ਤੇ ਮਾਹੌਲ ਬਹੁਤ ਚੰਗਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 3 ਮਹੀਨੇ ਪਹਿਲਾਂ ਨੋਵਾਕ ਜੋਕੋਵਿਚ ਨੂੰ ਹਰਾ ਕੇ ਯੂ. ਐੱਸ. ਓਪਨ ਦੇ ਰੂਪ 'ਚ ਆਪਣਾ ਪਹਿਲਾ ਗ੍ਰੈਂਡ ਸਲੈਮ ਵੀ ਜਿੱਤਿਆ ਸੀ। ਆਂਦਰੇ ਰੂਬਲੇਵ ਨੇ ਇਸ ਤੋਂ ਪਹਿਲਾਂ ਬੋਰਨਾ ਗੋਜੋ ਨੂੰ ਸਿੱਧੇ ਸੈੱਟਾਂ 'ਚ 6-4, 7-6 (5) ਨਾਲ ਹਰਾ ਕੇ ਰੂਸ ਨੂੰ ਮੈਡ੍ਰਿਡ ਏਰੇਨਾ 'ਚ ਸ਼ੁਰੂਆਤੀ ਬੜ੍ਹਤ ਦਿਵਾਈ ਸੀ। ਰੂਸ ਨੇ 2002 'ਚ ਵੀ ਡੇਵਿਸ ਕੱਪ ਖ਼ਿਤਾਬ ਜਿੱਤਿਆ ਸੀ। ਕ੍ਰੋਏਸ਼ੀਆ ਵੀ ਆਪਣੇ ਤੀਜੇ ਖ਼ਿਤਾਬ ਦੀ ਭਾਲ 'ਚ ਸੀ। ਉਸ ਨੇ 2005 ਤੇ 2018 'ਚ ਖ਼ਿਤਾਬ ਜਿੱਤਿਆ ਸੀ।


Tarsem Singh

Content Editor

Related News