ਦੂਜਾ ਫੀਡੇ ਮਹਿਲਾ ਗ੍ਰਾਂ. ਪ੍ਰੀ. ਸ਼ਤੰਰਜ : ਰੂਸ ਦੀ ਗਨਿਨਾ ਵਾਲੇਂਟੀਨਾ ਬਣੀ ਜੇਤੂ

07/07/2020 1:20:30 AM

ਮਾਸਕੋ (ਨਿਕਲੇਸ਼ ਜੈਨ)– ਫੀਡੇ  ਮਹਿਲਾ ਸਪੀਡ ਸ਼ਤਰੰਜ ਦੇ ਸੁਪਰ ਫਾਈਨਲ ਵਿਚ ਕੌਣ ਪਹੁੰਚੇਗਾ, ਇਸ ’ਤੇ ਹੁਣ ਦੋ ਖਿਡਾਰਨਾਂ ਰੂਸ ਦੀ ਗੁਨਿਨਾ ਵਾਲੇਂਟੀਨਾ ਤੇ ਯੂਕ੍ਰੇਨ ਦੀ ਅੰਨਾ ਓਸ਼ੇਨਿਨਾ ਦਾ ਦਾਅਵਾ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲੇ ਗ੍ਰਾਂ. ਪ੍ਰੀ. ਵਿਚ ਓਸ਼ੇਨਿਨਾ ਨੇ ਗੁਨਿਨਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਤਾਂ ਇਸ ਵਾਰ ਗੁਨਿਨਾ ਨੇ ਓਸ਼ੇਨਿਨਾ ਨੂੰ ਮਾਤ ਦਿੰਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਅਾ। ਦੋਵੇਂ ਹੀ ਖਿਡਾਰਨਾਂ ਓਵਰ ਆਲ ਰੈਂਕਿੰਗ ਵਿਚ ਹੁਣ 20 ਅੰਕ ਲੈ ਕੇ ਸਭ ਤੋਂ ਅੱਗੇ ਚੱਲ ਰਹੀਆਂ ਹਨ।
ਯੂਕ੍ਰੇਨ ਦੀ ਓਸ਼ੇਨਿਨਾ, ਜਿਹੜੀ 2012-13 ਵਿਚ ਕਾਲਸੀਕਲ ਵਿਸ਼ਵ ਚੈਂਪੀਅਨ ਸੀ, ਨੇ ਪਹਿਲੇ ਗ੍ਰਾਂ. ਪ੍ਰੀ. ਫਾਈਨਲ ਵਿਚ ਗੁਨਿਨਾ ਨੂੰ 7-4 ਨਾਲ ਹਰਾ ਕੇ ਪਹਿਲਾ ਗੇੜ ਜਿੱਤਿਆ ਸੀ ਤੇ ਉਸ ਮੁਕਾਬਲੇ ਵਿਚ ਗੁਨਿਨਾ ਕਦੇ ਵੀ ਮੁਕਾਬਲੇ ਵਿਚ ਨਜ਼ਰ ਨਹੀਂ ਆਈ ਸੀ ਪਰ ਇਸ ਵਾਰ ਦੂਜੇ ਗ੍ਰਾਂ. ਪ੍ਰੀ. ਦੇ ਫਾਈਨਲ ਵਿਚ ਜਦਕਿ ਅਜਿਹਾ ਲੱਗ ਰਿਹਾ ਸੀ ਕਿ ਇਤਿਹਾਸ ਖੁਦ ਨੂੰ ਦੁਹਰਾਏਗਾ ਕਿਉਂਕਿ ਸ਼ੁਰੂਆਤ ਵਿਚ ਇਕ ਵਾਰ ਫਿਰ ਓਸ਼ੇਨਿਨਾ ਨੇ ਬੜ੍ਹਤ ਬਣਾਈ ਸੀ ਪਰ ਗੁਨਿਨਾ ਨੇ ਆਪਣੇ ਵਿਰੋਧੀ ਨੂੰ ਬੁਲੇਟ ਮੁਕਾਬਲੇ ਵਿਚ ਪਛਾੜ ਦਿੱਤਾ, ਜਿਸ ਨਾਲ ਸਕੋਰ 7-5 ਨਾਲ ਉਸਦੇ ਪੱਖ ਵਿਚ ਹੋ ਗਿਆ।
ਬੁੱਧਵਾਰ ਨੂੰ ਗ੍ਰਾਂ. ਪ੍ਰੀ. ਦਾ ਤੀਜਾ ਗੇੜ ਸ਼ੁਰੂ ਹੋਵੇਗਾ। ਇਹ 8 ਤੋਂ 12 ਜੁਲਾਈ ਤਕ ਚੱਲੇਗਾ।


Gurdeep Singh

Content Editor

Related News