ਰੂਸ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਤੈਆਰ : ਪੁਤਿਨ

Friday, Dec 15, 2017 - 01:37 AM (IST)

ਰੂਸ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਤੈਆਰ : ਪੁਤਿਨ

ਮਾਸਕੋ— ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਫੀਫਾ ਫੁੱਟਬਾਲ ਵਿਸ਼ਵ ਫੁੱਟਬਾਲ ਲਈ ਰੂਸ ਪੂਰੀ ਤਰ੍ਹਾਂ ਨਾਲ ਤੈਆਰ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਤੈਆਰੀਆਂ ਪੂਰੀਆਂ ਹੋ ਜਾਣਗੀਆਂ। ਫੀਫਾ ਵਿਸ਼ਵ ਕੱਪ ਦੇ 21ਵੇਂ ਸੰਸਕਰਣ ਦੀ ਸ਼ੁਰੂਆਤ ਅਗਲੇ ਸਾਲ 14 ਜੂਨ ਤੋਂ 15 ਜੁਲਾਈ ਤੱਕ ਰੂਸ 'ਚ ਹੋਵੇਗੀ। ਮੇਜਬਾਨ ਰੂਸ, ਬ੍ਰਾਜ਼ੀਲ ਤੇ ਫ੍ਰਾਂਸ ਦੇ ਗਰੁੱਪ ਅਸਾਨ ਹੈ। ਪਿਛਲੀ ਉਪ ਜੇਤੂ ਅਰਜਨਟੀਨਾ ਨੂੰ ਇਸ ਵਾਰ ਗਰੁੱਪ ਆਫ ਡੈਥ 'ਚ ਰੱਖਿਆ ਗਿਆ ਹੈ।
ਪੁਤਿਨ ਨੇ ਵੀਰਵਾਰ ਨੂੰ ਪੱਤਰਕਾਰਾਂ ਦੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੀਆਂ ਤੈਆਰੀਆਂ ਸਮੇਂ ਤੇ ਕਰ ਲਈਆਂ ਜਾਣਗੀਆਂ। ਪਹਿਲਾ ਮੈਟ ਸਾਊਦੀ ਅਰਬ ਖਿਲਾਫ ਹੋਵੇਗਾ।


Related News