ਨਵੇਂ ਡੋਪਿੰਗ ਦੋਸ਼ਾਂ ਨਾਲ ਘਿਰਿਆ ਰੂਸ

06/28/2017 6:27:13 PM

ਬਰਲਿਨ— ਰੂਸ 'ਚ ਡੋਪਿੰਗ 'ਤੇ ਰਿਪੋਰਟ ਪੇਸ਼ ਕਰਕੇ ਖਲਬਲੀ ਮਚਾਉਣ ਵਾਲੇ ਰਿਚਰਡ ਮੈਕਲਾਰੇਨ ਨੇ ਹੁਣ ਦਾਅਵਾ ਕੀਤਾ ਹੈ ਕਿ ਰੂਸੀ ਫੁੱਟਬਾਲ 'ਚ ਮੂਤਰ (ਪਿਸ਼ਾਬ) ਦੇ ਨਮੂਨਿਆਂ ਤੋਂ ਵੱਡੇ ਪੱਧਰ 'ਤੇ ਛੇੜਛਾੜ ਕੀਤੀ ਗਈ। ਕੈਨੇਡਾ ਦੇ ਇਸ ਵਕੀਲ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਮੌਜੂਦ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਰੂਸੀ ਖਿਡਾਰੀਆਂ ਦੇ ਪਾਜ਼ੀਟਿਵ ਪਾਏ ਗਏ ਪ੍ਰੀਖਣ ਨੂੰ ਸਾਫ-ਸੂਥਰੇ ਨਮੂਨੇ ਨਾਲ ਬਦਲ ਦਿੱਤਾ ਗਿਆ ਸੀ।

ਮੈਕਲਾਰੇਨ ਨੇ ਕਿਹਾ ਕਿ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ 2018 ਦੇ ਵਿਸ਼ਵ ਕੱਪ ਦੇ ਮੇਜ਼ਬਾਨ ਰੂਸ ਤੋਂ 155 ਨਮੂਨੇ ਫਿਰ ਤੋਂ ਜਾਂਚ ਦੇ ਲਈ ਜ਼ਬਤ ਕੀਤੇ ਸਨ। ਫੀਫਾ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਵਾਡਾ ਦੇ ਖਾਸ ਡੋਪਿੰਗ ਰੋਕੂ ਜਾਂਚਕਰਤਾ ਦੇ ਮੁਤਾਬਕ ਰੂਸ ਦੇ ਚੋਟੀ ਦੇ ਪੱਧਰ ਦੇ ਅਧਿਕਾਰੀਆਂ ਵਿਚਾਲੇ 2015 'ਚ ਈਮੇਲ ਦੇ ਜ਼ਰੀਏ ਹੋਈ ਗੱਲਬਾਤ 'ਚ ਮੂਤਰ (ਪਿਸ਼ਾਬ) ਦੇ ਨਮੂਨਿਆਂ ਦੀ ਅਦਲੀ ਬਦਲੀ ਦਾ ਵਿਸਥਾਰ ਨਾਲ ਵੇਰਵਾ ਦਿੱਤਾ ਗਿਆ ਹੈ।


Related News