ਰੂਸ ਨੇ ਵਾਡਾ ਦੀ ਡੋਪਿੰਗ ਪਾਬੰਦੀ ਨੂੰ ਦਿੱਤੀ ਚੁਣੌਤੀ
Friday, Dec 27, 2019 - 06:40 PM (IST)

ਸਪੋਰਟਸ ਡੈਸਕ — ਰੂਸ ਨੇ ਡੋਪਿੰਗ ਉਲੰਘਣਾ ਦੇ ਕਾਰਨ ਪ੍ਰਮੁੱਖ ਖੇਡ ਮੁਕਾਬਲਿਆਂ 'ਚ ਭਾਗ ਲੈਣ 'ਤੇ ਲਗਾਈ ਗਈ ਚਾਰ ਸਾਲ ਦੀ ਪਾਬੰਦੀ ਨੂੰ ਸ਼ੁੱਕਰਵਾਰ ਨੂੰ ਰਸਮੀ ਤੌਰ 'ਤੇ ਚੁਣੌਤੀ ਦਿੱਤੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਪਾਬੰਧੀ ਨੂੰ ਬੇਇਨਸਾਫੀ ਕਰਾਰ ਦਿੱਤਾ ਸੀ। ਰੂਸੀ ਐਂਟੀ ਡੋਪਿੰਗ ਏਜੰਸੀ ਰੂਸਾਡਾ ਦੇ ਡਾਇਰੈਕਟਰ ਜਨਰਲ ਯੂਰੀਗਾਨੁਸ ਨੇ ਮਾਸਕੋ 'ਚ ਸੰਪਾਦਕਾਂ ਤੋਂ ਕਿਹਾ, ''ਸਥਾਪਤ ਪ੍ਰਕਿਰਿਆ ਦੇ ਮੁਤਾਬਕ ਅੱਜ ਅਸੀਂ ਦਸਤਾਵੇਜਾਂ ਦਾ ਇਕ ਪੈਕੇਜ ਵਰਲਡ ਐਂਟੀ ਡੋਪਿੰਗ ਏਜੰਸੀ ਨੂੰ ਭੇਜ ਦਿੱਤਾ ਹੈ। ਇਸ ਪੈਕੇਜ 'ਚ ਵਾਡਾ ਪ੍ਰਤਿਬੰਧਾਂ 'ਤੇ ਅਸਹਮਤੀ ਦਾ ਨੋਟਿਸ ਹੈ। ਡੋਪਿੰਗ ਦੇ ਖਿਲਾਫ ਰੂਸ ਦੇ ਚੁੱਕੇ ਕਦਮਾਂ 'ਤੇ ਲੰਬੇ ਸਮੇਂ ਤੋਂ ਆਪਣਾ ਪੱਖ ਰੱਖ ਰਹੇ ਗਾਨੁਸ ਨੇ ਹਾਲਾਂਕਿ ਖਬਰਦਾਰ ਕੀਤਾ ਕਿ ਕਾਨੂੰਨੀ ਚੁਣੌਤੀ ਦਾ ਉਲਟ ਪ੍ਰਭਾਵ ਪੈ ਸਕਦਾ ਹੈ। ਵਾਡਾ ਵਲੋਂ ਅਸਹਿਮਤੀ ਦੇ ਰਸਮੀ ਬਿਆਨ ਨਾਲ ਲੁਸਾਨੇ ਸਥਿਤ ਖੇਡ ਪੰਚਾਟ 'ਚ ਪਾਬੰਧੀ ਖਿਲਾਫ ਅਪੀਲੀ ਪ੍ਰਕਿਰਿਆ ਦੀ ਸ਼ੁਰੂਆਤ ਹੋਵੇਗੀ।