IPL ਲਈ UAE ਪਹੁੰਚੇ ਰਸੇਲ, ਨਾਰਾਇਣ, ਹੈੱਟਮਾਇਰ ਤੇ ਪੌਲ

Sunday, Sep 13, 2020 - 07:19 PM (IST)

IPL ਲਈ UAE ਪਹੁੰਚੇ ਰਸੇਲ, ਨਾਰਾਇਣ, ਹੈੱਟਮਾਇਰ ਤੇ ਪੌਲ

ਆਬੂ ਧਾਬੀ– ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੇ ਇਸ ਹਫਤੇ ਖਤਮ ਹੋਣ ਤੋਂ ਬਾਅਦ ਵੈਸਟਇੰਡੀਅਜ਼ ਦੇ ਖਿਡਾਰੀਆਂ ਦਾ ਆਈ. ਪੀ. ਐੱਲ. ਲਈ ਸੰਯੁਕਤ ਅਰਬ ਅਮਰੀਤਾ (ਯੂ. ਏ. ਈ.) ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਆਈ. ਪੀ.ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤਕ ਯੂ. ਏ. ਈ. ਵਿਚ ਹੋਣਾ ਹੈ। ਸੀ. ਪੀ. ਐੱਲ. ਦੀ ਸਮਾਪਤੀ 10 ਸਤੰਬਰ ਨੂੰ ਹੋਈ ਸੀ।

PunjabKesari
ਮੁੰਬਈ ਇੰਡੀਅਨਜ਼ ਦਾ ਆਲਰਾਊਂਡਰ ਕੀਰੋਨ ਪੋਲਾਰਡ ਸ਼ਨੀਵਾਰ ਨੂੰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਾ ਆਲਰਾਊਂਡਰ ਆਂਦ੍ਰੇ ਰਸੇਲ ਤੇ ਟੀਮ ਦਾ ਸਪਿਨ ਗੇਂਦਬਾਜ਼ ਸੁਨੀਲ ਨਾਰਾਇਣ, ਦਿੱਲੀ ਕੈਪੀਟਲਸ ਦਾ ਗੇਂਦਬੀਜ਼ ਕੀਮੋ ਪੌਲ ਤੇ ਬੱਲੇਬਾਜ਼ ਸ਼ਿਮਰੋਨ ਹੈੱਟਮਾਇਰ ਐਤਵਾਰ ਨੂੰ ਯੂ. ਏ. ਈ. ਪਹੁੰਚੇ। ਇਹ ਪੰਜੇ ਖਿਡਾਰੀ ਸੀ. ਪੀ. ਐੱਲ. ਵਿਚ ਖੇਡਣ ਦੇ ਕਾਰਣ ਅਜੇ ਤਕ ਟੀਮ ਨਾਲ ਨਹੀਂ ਜੁੜੇ ਸਨ। ਇਨ੍ਹਾਂ ਸਾਰਿਆਂ ਨੂੰ ਨਿਯਮਾਂ ਅਨੁਸਾਰ 6 ਦਿਨਾਂ ਤਕ ਇਕਾਂਤਵਾਸ ਵਿਚ ਰਹਿਣਾ ਪਵੇਗਾ।


author

Gurdeep Singh

Content Editor

Related News