ਰਸੇਲ ਦੀ ਤੂਫਾਨੀ ਪਾਰੀ, ਪਤਨੀ ਨੇ ਇੰਟਰਵਿਊ ਲੈ ਕੇ ਦਿੱਤੀ ਜਨਮ ਦਿਨ ਦੀ ਵਧਾਈ
Monday, Apr 29, 2019 - 01:01 PM (IST)

ਨਵੀਂ ਦਿੱਲੀ : ਆਈ. ਪੀ. ਐੱਲ. ਵਿਚ ਪਲੇਆਫ ਦੇ ਨੇੜੇ ਆਉਣ ਨਾਲ ਮੁਕਾਬਲਿਆਂ ਵਿਚ ਰੋਮਾਂਚ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਕੋਲਕਾਤਾ ਵਿਚਾਲੇ ਹੋਏ ਮੈਚ ਵਿਚ ਆਂਦਰੇ ਰਸੇਲ ਨੇ ਇਕ ਵਾਰ ਫਿਰ ਆਪਣੇ ਖਾਸ ਅੰਦਾਜ਼ ਵਿਚ ਤੂਫਾਨੀ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਅੱਜ (ਸੋਮਵਾਰ) ਰਸੇਲ ਦਾ ਜਨਮਦਿਨ ਹੈ। ਉਸ ਨੂੰ ਸਭ ਤੋਂ ਪਹਿਲਾਂ ਜਨਮਦਿਨ ਦੀ ਵਧਾਈ ਉਸ ਦੀ ਪਤਨੀ ਨੇ ਦਿੱਤੀ ਅਤੇ ਉਸਦਾ ਇੰਟਰਵਿਊ ਵੀ ਲਿਆ।
ਰਸਲ ਸੋਮਵਾਰ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਕੋਲਕਾਤਾ ਦੇ ਈਡਨ ਗਾਰਡਨ ਵਿਚ ਇਸ ਸਾਲ ਦੇ ਆਈ. ਪੀ. ਐੱਲ. ਦਾ ਆਖਰੀ ਮੈਚ ਸੀ। ਇਸ ਮੈਚ ਨੂੰ ਕੋਲਕਾਤਾ ਹਰ ਹਾਲ 'ਚ ਜਿੱਤਣਾ ਚਾਹੁੰਦਾ ਸੀ। ਹੁਣ ਉਸ ਨੂੰ ਬਚੇ ਸਾਰੇ ਮੈਚ ਜਿੱਤਣੇ ਹੋਣਗੇ। ਟਾਸ ਹਾਰਨ ਦੇ ਬਾਵਜੂਦ ਕੋਲਕਾਤਾ ਨੇ ਕ੍ਰਿਸ ਲਿਨ ਅਤੇ ਸ਼ੁਭਮਨ ਗਿਲ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਅੰਤ ਤੱਕ ਖੇਡ ਕੇ ਟੀਮ ਦਾ ਸਕੋਰ 232 ਕਰ ਦਿੱਤਾ।
— jeetu (@jeetusoni52) April 29, 2019
ਮੈਚ ਤੋਂ ਬਾਅਦ ਜਸੀਮ ਰਸੇਲ ਨੇ ਆਪਣੇ ਪਤੀ ਆਂਦਰੇ ਰਸਲ ਦਾ ਇੰਟਰਵਿਊ ਵੀ ਲਿਆ। ਇਸ ਦੌਰਾਨ ਰਸੇਲ ਨੇ ਆਪਣੀ ਪਤਨੀ ਤੋਂ ਪੁੱਛਿਆ ਕਿ ਉਸ ਨੂੰ ਆਪਣੇ ਪਤੀ ਦੀ ਪਾਰੀ ਕਿਵੇਂ ਲੱਗੀ। ਇਸ 'ਤੇ ਜਸੀਮ ਨੇ ਕਿਹਾ ਕਿ ਉਸ ਨੂੰ ਪੂਰੀ ਯਕੀਨ ਸੀ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਜਦੋਂ ਜਸੀਨ ਨੇ ਪੁੱਛਿਆ ਕਿ ਉਸ ਨੂੰ ਆਪਣੀ ਪਾਰੀ ਕਿਵੇਂ ਲੱਗੀ ਤਾਂ ਇਸ 'ਤੇ ਰਸੇਲ ਨੇ ਕਿਹਾ ਕਿ ਇਹ ਕਾਫੀ ਭਾਵੁਕ ਪਲ ਸੀ। ਰਸੇਲ ਨੇ ਕਿਹਾ ਕਿ ਉਸ ਦੀ ਟੀਮ ਦਾ ਇਸ ਮੈਦਾਨ 'ਤੇ ਆਖਰੀ ਮੈਚ ਸੀ ਅਤੇ ਉਹ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਸੀ। ਮੇਰੇ ਲਈ ਇਹ ਰਾਤ ਬਹੁਤ ਖਾਸ ਹੈ ਕਿਉਂਕਿ ਅੱਜ ਮੇਰਾ ਜਨਮਦਿਨ ਹੈ। ਜਸੀਨ ਨੇ ਪੁੱਛਿਆ ਕਿ ਕੀ ਉਸ 'ਤੇ ਕੋਈ ਦਬਾਅ ਸੀ ਤਾਂ ਰਸੇਲ ਨੇ ਕਿਹਾ ਕਿ ਹਾਂ ਜੇਕਰ ਪਤਨੀ ਮੈਦਾਨ 'ਤੇ ਮੌਜੂਦ ਹੋਵੇ ਤਾਂ ਦਬਾਅ ਹੋਣਾ ਲਾਜ਼ਮੀ ਹੈ। ਇਸ ਤੋਂ ਬਾਅਦ ਜਸੀਮ ਨੇ ਪੁੱਛਿਆ ਕਿ ਕੀ ਤੁਹਾਡੀ ਪਤਨੀ ਤੁਹਾਡੇ ਲਈ ਲੱਕੀ ਚਾਰਮ ਹੈ ਤਾਂ ਰਸਲ ਨੇ ਕਿਹਾ ਹਾਂ ਬਿਲਕੁਲ। ਇਸ ਤੋਂ ਬਾਅਦ ਪਤਨੀ ਜਸੀਮ ਨੇ ਆਪਣੇ ਪਤੀ ਨੂੰ ਜਨਮਦਿਨ ਦੀ ਵਧਾਈ ਦਿੱਤੀ।