ਏਸ਼ੀਆਈ ਖੇਡਾਂ ''ਚ ਸੋਨ ਜਿੱਤਣ ਨੂੰ ਬੇਤਾਬ ਹਾਂ : ਰੁਪਿੰਦਰ ਸਿੰਘ
Tuesday, Jul 24, 2018 - 09:22 PM (IST)
ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਖਿਲਾਫ ਤਿਨ ਮੈਚਾਂ ਦੀ ਸੀਰੀਜ਼ 'ਚ ਸ਼ਾਨਦਾਰ ਵਾਪਸੀ ਤੋਂ ਉਤਸ਼ਾਹਿਤ ਰੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਏਸ਼ੀਆਈ ਖੇਡਾਂ 'ਚ ਇਸ ਲੈਅ ਨੂੰ ਕਾਇਮ ਰੱਖ ਕੇ ਸੋਨ ਤਮਗਾ ਜਿੱਤਣਾ ਚਾਹੇਗੀ। ਰੁਪਿੰਦਰ ਨੇ ਕਿਹਾ, '' ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਤਮਗਾ ਜੇਤੂ ਨਿਊਜ਼ੀਲੈਂਡ ਵਰਗੀ ਟੀਮ ਦੇ ਖਿਲਾਫ ਮੇਰੇ ਲਈ ਕਾਫੀ ਮਹੱਤਵਪੂਰਨ ਸੀ। ਮੈਂ ਚੈਂਪੀਅਨਸ ਟਰਾਫੀ ਨਹੀਂ ਖੇਡ ਸਕਿਆ ਸੀ ਤਾਂ ਜਕਾਰਤਾ 'ਚ ਹੋਣ ਵਾਲੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਲੈਅ ਹਾਸਲ ਕਰਨੀ ਸੀ।

ਅਪ੍ਰੈਲ 'ਚ ਰਾਸ਼ਟਰਮੰਡਲ ਖੇਡਾਂ ਦੇ ਬਾਅਦ ਰੁਪਿੰਦਰ ਸਿੰਘ ਹੈਮਸਟ੍ਰਿੰਗ ਸੱਟ ਦੇ ਕਾਰਨ ਚੈਂਪੀਅਨਸ ਟਰਾਫੀ ਨਹੀਂ ਖੇਡ ਸਕਿਆ ਸੀ ਜਿਸ 'ਚ ਭਾਰਤ ਦੀ ਟੀਮ ਉਪ-ਜੇਤੂ ਰਹੀ। ਰੁਪਿੰਦਰ ਨੇ ਕਿਹਾ, '' ਟੀ. ਵੀ. 'ਤੇ ਟੀਮ ਨੂੰ ਖੇਡਦੇ ਦੇਖਣਾ ਕਿਸੇ ਵੀ ਖਿਡਾਰ ਦੇ ਲਈ ਨਿਰਾਸ਼ਾਜਨਕ ਹੁੰਦ ਹੈ ਪਰ ਮੈਨੂੰ ਮੈਚ 'ਚ ਫਿਟ ਰਹਿਣ ਲਈ ਰਿਹੈਬਿਲਿਟੇਸ਼ਨ ਕਰਾਉਣੀ ਸੀ ਤਾਕਿ ਏਸ਼ੀਆਈ ਖੇਡਾਂ ਦੇ ਲਈ ਚੌਣ 'ਚ ਉਪਲੱਬਧ ਰਹਾਂ। ਰਪਿੰਦਰ ਸਿੰਘ ਨੇ ਬੰਗਲਾਦੇਸ਼ ਖਿਲਾਫ ਇਸ ਮਹੀਨੇ ਹੀ 10 ਗੋਲ ਕੀਤੇ ਸਨ। ਉਸਨੇ ਦੱਖਣੀ ਕੋਰੀਆ ਖਿਲਾਫ ਅਭਿਆਸ ਮੈਚਾਂ 'ਚ ਵੀ ਇਕ ਗੋਲ ਕੀਤਾ ਸੀ। ਏਸ਼ੀਆਈ ਖੇਡਾਂ 'ਚ ਭਾਰਤ ਨੂੰ ਕੋਰੀਆ, ਜਾਪਾਨ, ਸ਼੍ਰੀਲੰਕਾ ਇੰਡੋਨੇਸ਼ੀਆ ਅਤੇ ਹਾਂਗਕਾਂਗ ਅਤੇ ਚੀਨ ਦੇ ਨਾਲ ਪੂਲ 'ਚ ਰੱਖਿਆ ਗਿਆ ਹੈ।
