98 ਦੀ ਉਮਰ ’ਚ ਵੀ ਪੂਰੀ ਤਰ੍ਹਾਂ ਫ਼ਿੱਟ ਹਨ ਦੌੜਾਕ ਜਗਤਾਰ ਸਿੰਘ, 90 ਸਾਲ ਦਾ ਹੋਣ ਦੇ ਬਾਅਦ ਜਿੱਤੇ 6 ਸੋਨ ਤਮਗ਼ੇ
Monday, Jun 07, 2021 - 12:55 PM (IST)
ਸਪੋਰਟਸ ਡੈਸਕ— ਜਗਤਾਰ ਸਿੰਘ 98 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ ਪਰ ਇਸ ਉਮਰ ’ਚ ਵੀ ਉਹ ਦੌੜ ਲਗਾ ਕੇ ਲੋਕਾਂ ਨੂੰ ਖ਼ੁਦ ਨੂੰ ਫਿੱਟ ਰੱਖਣ ਦੀ ਪ੍ਰੇਰਣਾ ਦੇ ਰਹੇ ਹਨ। ਉਹ ਪੇਸ਼ੇ ਤੋਂ ਕਿਸਾਨ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ 50 ਸਾਲ ’ਚ ਉਨ੍ਹਾਂ ਨੂੰ ਅਜੇ ਤਕ ਦਵਾਈ ਲੈਣ ਦੀ ਜ਼ਰੂਰਤ ਨਹੀਂ ਪਈ ਹੈ ਕਿਉਂਕਿ ਉਹ ਨਿਯਮਿਤ ਤੌਰ ’ਤੇ ਕਸਰਤ ਕਰਦੇ ਹਨ। ਜਗਤਾਰ ਸਿੰਘ ਦੌੜ ਲਾਉਂਦੇ-ਲਾਉਂਦੇ ਬੁੱਢੇਪੇ ’ਚ ਕਾਫ਼ੀ ਚੰਗੇ ਦੌੜਾਕ ਬਣ ਗਏ ਹਨ। ਰਾਸ਼ਟਰੀ ਪੱਧਰ ’ਤੇ ਵੈਸਟਰਨ ਐਥਲੈਟਿਕਸ ਮੁਕਾਬਲੇਬਾਜ਼ੀ ’ਚ ਉਨ੍ਹਾਂ ਨੇ 6 ਸੋਨ ਤਮਗ਼ੇ ਵੀ ਜਿੱਤ ਚੁੱਕੇ ਹਨ। ਇਹ ਸਾਰੇ ਤਮਗ਼ੇ ਉਨ੍ਹਾਂ ਨੇ 90 ਦੀ ਉਮਰ ਪਾਰ ਕਰਨ ਦੇ ਬਾਅਦ ਹਾਸਲ ਕੀਤੇ ਹਨ। ਹੁਣ ਉਨ੍ਹਾਂ ਦੀ ਇੱਛਾ ਹੈ ਕਿ ਆਪਣੇ 100ਵੇਂ ਜਨਮ ਦਿਨ ਨੂੰੰ ਵੀ ਦੌੜ ਲਗਾ ਕੇ ਮਨਾਉਣ।
ਇਹ ਵੀ ਪੜ੍ਹੋ : ਇੰਗਲੈਂਡ ਦਾ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਅਪਮਾਨਜਨਕ ਟਵੀਟ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਮੁਅੱਤਲ
26 ਫ਼ਰਵਰੀ 1923 ਨੂੰ ਲਾਹੌਰ ’ਚ ਪੈਦਾ ਹੋਏ ਜਗਤਾਰ ਸਿੰਘ ਮੁਲਕ ਦੀ ਵੰਡ ਸਮੇਂ ਪਾਕਿਸਤਾਨ ਨੂੰ ਛੱਡ ਭਾਰਤ ਦੇ ਫ਼ਿਰੋਜ਼ਪੁਰ ਦੇ ਪਿੰਡ ਸਯਾਲ ’ਚ ਆ ਵਸੇ। ਉਹ ਇਸ ਉਮਰ ’ਚ ਵੀ ਸਵੇਰੇ-ਸ਼ਾਮ ਦੌੜ ਲਾਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕਸਰਤ ਲੰਬੀ ਉਮਰ ਤੇ ਨਿਰੋਗੀ ਸਰੀਰ ਦਾ ਇਕ ਮਹੱਤਵਪੂਰਨ ਕਾਰਨ ਹੈ।
ਇਹ ਵੀ ਪੜ੍ਹੋ : ਯੁਵਰਾਜ ਸਿੰਘ ਦਾ ਵੱਡਾ ਬਿਆਨ, WTC ਫ਼ਾਈਨਲ ’ਚ ਭਾਰਤ ਚੰਗੀ ਸਥਿਤੀ ’ਚ ਨਹੀਂ
ਲੋਕਾਂ ਨੂੰ ਦਿੱਤਾ ਇਹ ਸੰਦੇਸ਼
ਜਗਤਾਰ ਸਿੰਘ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬੀਮਾਰੀਆਂ ਤੋਂ ਬਚਣ ਲਈ ਕਿਸੇ ਵੀ ਤਰ੍ਹਾਂ ਦੀ ਕਸਰਤ ਨੂੰ ਰੋਜ਼ ਕਰਨ। ਨਵੀਂ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਜੀਵਨ ਨੂੰ ਸਿਹਤਮੰਦ ਤਰੀਕੇ ਨਾਲ ਬਿਤਾ ਸਕਣ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।