ਦੌੜਾਂ ਨੂੰ ਉਤਸ਼ਾਹਿਤ ਕਰਨ ਵਾਲੇ 110 ਸਾਲਾ ਫ਼ੌਜਾ ਸਿੰਘ ਦਾ ਵਰਲਡ ਬੁੱਕ ਆਫ਼ ਰਿਕਾਰਡਸ ਵੱਲੋਂ ਸਨਮਾਨ

06/15/2021 1:25:25 PM

ਸਪੋਰਟਸ ਡੈਸਕ— ਲੰਬੀ ਦੂਰੀ ਦੇ ਦੌੜਾਕ ਫ਼ੌਜਾ ਸਿੰਘ (110) ਨੂੰ ਐਤਵਾਰ ਨੂੰ ਉਨ੍ਹਾਂ ਦੇ ਜਲੰਧਰ ਦੇ ਬਿਆਸ ਪਿੰਡ ’ਚ ਲੰਡਨ ਦੀ ਵਰਲਡ ਬੁੱਕ ਆਫ਼ ਰਿਕਾਰਡਸ ਦੀ ਟੀਮ ਵੱਲੋਂ ਸਨਮਾਨਤ ਕੀਤਾ। ਉਨ੍ਹਾਂ ਨੂੰ ਵੈਟਰਨ ਮੈਰਾਥਨ ਦੌੜਾਕ ਬਣਨ ਤੇ ਇਸ ਉਮਰ ’ਚ ਲੰਬੀ ਦੂਰੀ ਦੀ ਦੌੜ ਨੂੰ ਉਤਸ਼ਾਹਤ ਕਰਨ ’ਚ ਬੇਮਿਸਾਲ ਯੋਗਦਾਨ ਲਈ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : WTC Final ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

ਦੌੜਾਕ ਦੇ ਤੌਰ ’ਤੇ ਦੁਨੀਆ ਭਰ ’ਚ ਜਾਣੇ ਜਾਂਦੇ ਫ਼ੌਜਾ ਸਿੰਘ ਕੁਝ ਸ਼ੌਕ ਵੀ ਰਖਦੇ ਹਨ ਜਿਨ੍ਹਾਂ ’ਚ ਉਹ ਅਕਸਰ ਰੁੱਝੇ ਰਹਿੰਦੇ ਹਨ। ਜਦੋਂ ਵੀ ਉਹ ਆਪਣੇ ਘਰ ਹੁੰਦੇ ਹਨ ਤਾਂ ਬਾਗ਼ਬਾਨੀ ਕਰਨਾ ਤੇ ਗੁਰਦਾਸ ਮਾਨ ਦੇ ਗੀਤ ਸੁਣਨਾ ਬਹੁਤ ਪਸੰਦ ਕਰਦੇ ਹਨ। ‘ਉਮਰਾਂ ’ਚ ਕੀ ਰੱਖਿਐ, ਦਿਲ ਹੋਣ ਚਾਹੀਦਾ ਜਵਾਨ’, ‘ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪੌਂਦੇ ਨੇ’ ਉਨ੍ਹਾਂ ਦੇ ਕੁਝ ਪਸੰਦੀਦਾ ਗਾਣੇ ਹਨ।

ਫੌਜਾ ਸਿੰਘ ਦੀ ਪੋਤੀ ਅਵਨੀਤ ਕੌਰ (19) ਵੀ ਸਿੰਘ ਦੇ ਨਿੱਤਨੇਮ ਤੇ ਉਸ ਦੀਆਂ ਸਿੱਖਿਆਵਾਂ ’ਤੇ ਕੁਝ ਚਾਨਣ ਪਾਉਂਦੀ ਹੈ। ਉਸ ਨੇ ਕਿਹਾ ਕਿ ਭਾਵੇਂ ਮੌਸਮ ਕੋਈ ਵੀ ਹੋਵੇ, ਸਰਦੀਆਂ ਜਾਂ ਗ਼ਰਮੀਆਂ ਹੋਣ, ਉਸ ਦੇ ਦਾਦਾ ਜੀ ਆਪਣੀ ‘ਅਲਸੀ ਦੀ ਪਿੰਨੀ’ ਖਾਣ ਤੋਂ ਕਦੀ ਨਹੀਂ ਖੁੰਝਦੇ। ਉਹ ਆਪਣੀ ਸਵੇਰ ਦੀਆਂ ਸਰਗਰਮ ਗਤੀਵਿਧੀਆਂ ਦੀਆਂ ਪਾਲਣਾ ਕਰਨ ਤੋ ਨਹੀਂ ਖੁੰਝਦੇ ਤੇ ਉਹ ਆਪਣੀ ਖ਼ੁਰਾਕ ਕਾਫ਼ੀ ਹਲਕੀ ਲੈਂਦੇ ਹਨ। ਉਸ ਨੇ ਕਿਹਾ ਕਿ ਕਿਸੇ ਨੂੰ ਵੀ ਆਪਣੀ ਕਸਰਤ ਕਰਨ ਦੀ ਆਦਤ ਨਹੀਂ ਛੱਡਣੀ ਚਾਹੀਦੀ ਹੈ ਭਾਵੇਂ ਅਸੀਂ ਘਰ ਦੇ ਅੰਦਰ ਹੋਈਏ। ਉਹ ਸਾਨੂੰ ਹਰ ਰੋਜ਼ ਕਸਰਤ ਕਰਨ ਨੂੰ ਕਹਿੰਦੇ ਹਨ। ਉਸ ਨੇ ਕਿਹਾ ਕਿ ਉਹ ਇਸ ਉਮਰ ’ਚ ਵੀ ਆਪਣੇ ਦਾਦੇ ਦੀ ਤੰਦਰੁਸਤੀ ਲਈ ਜਾਗਰੂਕਤਾ ਵੇਖ ਪ੍ਰੇਰਿਤ ਹੁੰਦੀ ਹੈ। 

PunjabKesari

ਇਹ ਵੀ ਪੜ੍ਹੋ : WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ

ਫੌਜਾ ਸਿੰਘ ਦੇ ਨਾਂ ਹਨ ਇਹ ਵਿਸ਼ਵ ਰਿਕਾਰਡ
ਫੌਜਾ ਸਿੰਘ ਨੇ 2000 ਵਿਚ 89 ਸਾਲ ਦੀ ਉਮਰ ’ਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ। 2003 ’ਚ 92 ਸਾਲ ਦੀ ਉਮਰ ’ਚ ਉਨ੍ਹਾਂ ਨੇ 90 ਸਾਲਾਂ ਤੋਂ ਉਪਰ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਬਾਅਦ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ’ਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨਜ਼ ’ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ 6 ਲੰਡਨ ਮੈਰਾਥਨਜ਼ ਹਿੱਸਾ ਲਿਆ। ਦੋ ਕੈਨੇਡੀਆਈ ਮੈਰਾਥਨਜ਼, ਨਿਊਯਾਰਕ ਮੈਰਾਥਨਜ਼ ਅਤੇ ਅਨੇਕਾਂ ਹਾਫ ਮੈਰਾਥਨਜ਼ ’ਚ ਹਿੱਸਾ ਲਿਆ। ਉਨ੍ਹਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੇਸ਼ਨ ਨੇ ‘ਏਲਿਸ ਆਈਲੈਂਡ ਮੈਡਲ ਆਫ ਆਨਰ’ਨਾਲ ਸਨਮਾਨਿਤ ਕੀਤਾ। ਇਸ ਗਰੁੱਪ ਦੇ ਚੇਅਰਮੈਨ ਵਿਲੀਅਮ ਫੁਗਾਜ਼ੀ ਨੇ ਕਿਹਾ ਕਿ ਸਿੰਘ ਨਸਲੀ ਸਹਿਣਸ਼ੀਲਤਾ ਦਾ ਪ੍ਰਤੀਕ ਹੈ ਅਤੇ ਉਸ ਦਾ ਦੌੜਨਾ 11 ਸਤੰਬਰ ਨੂੰ ਹੋਏ ਅੱਤਵਾਦੀ ਪਾੜੇ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਉਹ ਸਭ ਤੋਂ ਵੱਡੀ ਪ੍ਰੇਰਣਾ ਹੈ। ਇਸ ਤੋਂ ਬਾਅਦ ਯੂ. ਕੇ. ਆਧਾਰਿਤ ਇਕ ਸੰਗਠਨ ਵਲੋਂ ਉਨ੍ਹਾਂ ਨੂੰ ‘ਪ੍ਰਾਈਡ ਆਫ ਇੰਡੀਆ’ਦਾ ਖਿਤਾਬ ਵੀ ਦਿੱਤਾ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


Tarsem Singh

Content Editor

Related News