ਦੌੜਾਕ ਅਰਚਨਾ ਜਾਧਵ ਡੋਪ ਟੈਸਟ ’ਚ ਫੇਲ, ਲੱਗੇਗੀ ਅਸਥਾਈ ਪਾਬੰਦੀ
Thursday, Jan 09, 2025 - 06:36 PM (IST)

ਨਵੀਂ ਦਿੱਲੀ– ਭਾਰਤ ਦੀ ਲੰਬੀ ਦੂਰੀ ਦੀ ਦੌੜਾਕ ਅਰਚਨਾ ਜਾਧਵ ਨੂੰ ਡੋਪ ਟੈਸਟ ਵਿਚ ਅਸਫਲ ਰਹਿਣ ਦੀ ਵਜ੍ਹਾ ਨਾਲ ਐਥਲੈਟਿਕਸ ਇੰਟੀਗ੍ਰਿਟੀ ਯੂਨਿਟ (ਏ. ਆਈ. ਯੂ.) ਦੀ ਅਸਥਾਈ ਮੁਅੱਤਲੀ ਝੱਲਣੀ ਪਵੇਗੀ। 20 ਸਾਲਾ ਜਾਧਵ ਨੇ ਅਕਤੂਬਰ 2024 ਵਿਚ ਦਿੱਲੀ ਹਾਫ ਮੈਰਾਥਨ ਵਿਚ ਮਹਿਲਾਵਾਂ ਦੀ ਰੇਸ ਵਿਚ ਹਿੱਸਾ ਲਿਆ ਸੀ, ਜਿਸ ਵਿਚ ਉਹ ਚੌਥੇ ਸਥਾਨ ’ਤੇ ਰਹੀ ਸੀ। ਏ. ਆਈ. ਯੂ. ਦੇ ਅਨੁਸਾਰ ਜਾਧਵ ਦੇ ਨਮੂਨੇ ਵਿਚ ਪਾਬੰਦੀਸ਼ੁਦਾ ਓਕਸਾਂਡਰੋਲੋਨ ਪਾਇਆ ਗਿਆ ਹੈ।