ਰਗਬੀ ਸੈਵੰਸ ਵਿਸ਼ਵ ਸੀਰੀਜ਼ ਰੱਦ, ਨਿਊਜ਼ੀਲੈਂਡ ਚੈਂਪੀਅਨ ਐਲਾਨ

Tuesday, Jun 30, 2020 - 03:45 PM (IST)

ਰਗਬੀ ਸੈਵੰਸ ਵਿਸ਼ਵ ਸੀਰੀਜ਼ ਰੱਦ, ਨਿਊਜ਼ੀਲੈਂਡ ਚੈਂਪੀਅਨ ਐਲਾਨ

ਡਬਲਿਨ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰਗਬੀ ਸੇਵੇਂਸ ਵਿਸ਼ਵ ਸੀਰੀਜ਼ ਦੇ ਬਚੇ ਹੋਏ ਮੁਕਾਬਲਿਆਂ ਨੂੰ ਰੱਦ ਕਰ ਦਿੱਤਾ ਗਿਆ ਤੇ ਮੰਗਲਵਾਰ ਨੂੰ ਨਿਊਜ਼ੀਲੈਂਡ ਦੀ ਪੁਰਸ਼ ਐਂਡ ਮਹਿਲਾ ਟੀਮ ਨੂੰ ਚੈਂਪੀਅਨ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਹਾਂਕਗਾਂਗ, ਸਿੰਗਾਪੁਰ, ਲੈਂਗਫੋਰਡ (ਕੈਨੇਡਾ), ਲੰਡਨ ਤੇ ਪੈਰਿਸ ਗੇੜ ਮੁਕਾਬਲਿਆਂ ਨੂੰ ਮੁਲਤਵੀ ਕੀਤਾ ਗਿਆ ਸੀ। ਵਿਸ਼ਵ ਰਗਬੀ ਨੇ ਹਾਲਾਂਕਿ ਮੇਜ਼ਬਾਨ ਸੰਘਾਂ ਦੇ ਨਾਲ ਚਰਚਾ ਤੋਂ ਬਾਅਦ ਉਸ ਨੂੰ ਰੱਦ ਕਰ ਦਿੱਤਾ। ਖੇਡ ਨੂੰ ਰੋਕੇ ਜਾਂਦੇ ਸਮੇਂ ਪੁਰਸ਼ ਤੇ ਮਹਿਲਾ ਵਰਗ ਦੀ ਸੂਚੀ ਵਿਚ ਨਿਊਜ਼ੀਲੈਂਡਦੀ ਟੀਮ ਚੋਟੀ 'ਤੇ ਸੀ। 

ਪੁਰਸ਼ ਵਰਗ ਵਿਚ ਨਿਊਜ਼ੀਲੈਂਡ ਦੀ ਟੀਮ ਨੇ 6 ਵਿਚੋਂ 3 ਗੇੜ ਵਿਚ ਜਿੱਤ ਦਰਜ ਕੀਤੀ ਜਦਕਿ 2 ਹੋਰ ਫਾਈਨਲ ਵਿਚ ਪਹੁੰਚੇ। ਟੀਮ ਰਿਕਾਰਡ 13ਵੀਂ ਵਾਰ ਚੈਂਪੀਅਨ ਬਣੀ ਹੈ ਪਰ 2014 ਤੋਂ ਬਾਅਦ ਇਹ ਪਹਿਲਾ ਖਿਤਾਬ ਹੈ। ਦੱਖਣੀ ਅਫਰੀਕਾ ਦੂਜੇ ਤੇ ਫਿਜੀ ਤੀਜੇ ਸਥਾਨ 'ਤੇ ਰਿਹਾ। ਮਹਿਲਾਵਾਂ ਵਿਚ ਨਿਊਜ਼ੀਲੈਂਡ ਦੀ ਟੀਮ 5 ਵਿਚੋਂ 4 ਗੇੜਾਂ ਵਿਚ ਜਿੱਤਣ 'ਚ ਸਫਲ ਰਹੀ। 8 ਸੀਜ਼ਨ ਵਿਚ ਇਹ ਟੀਮ ਦਾ 6ਵਾਂ ਖਿਤਾਬ ਹੈ। ਆਸਟਰੇਲੀਆ ਦੂਜੇ ਤੇ ਕੈਨੇਡਾ ਤੀਜੇ ਸਥਾਨ 'ਤੇ ਰਿਹਾ।


author

Ranjit

Content Editor

Related News