ਏਸ਼ੀਆਈ ਅੰਡਰ-15 ਤੇ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ''ਚ ਰੁਦ੍ਰਾਕਸ਼ ਤੇ 5 ਹੋਰ ਸੈਮੀਫਾਈਨਲ ’ਚ

Thursday, Apr 24, 2025 - 10:31 AM (IST)

ਏਸ਼ੀਆਈ ਅੰਡਰ-15 ਤੇ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ''ਚ ਰੁਦ੍ਰਾਕਸ਼ ਤੇ 5 ਹੋਰ ਸੈਮੀਫਾਈਨਲ ’ਚ

ਅੰਮਾਨ (ਜੌਰਡਨ)- ਰੁਦ੍ਰਾਕਸ਼ ਸਿੰਘ ਖਾਈਦੇਮ (46 ਕਿਲੋ) ਸਮੇਤ ਭਾਰਤ ਦੇ ਸਾਰੇ 6 ਮੁੱਕੇਬਾਜ਼ ਬੁੱਧਵਾਰ ਨੂੰ ਏਸ਼ੀਆਈ ਅੰਡਰ-15 ਤੇ ਅੰਡਰ-17 ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਏ।

ਰੁਦ੍ਰਾਕਸ਼ ਨੇ ਕ੍ਰਿਗਿਸਤਾਨ ਦੇ ਏਦਾਰ ਮੁਸਾਏਵ ਨੂੰ 3-0 ਨਾਲ ਹਰਾਇਆ। ਲੜਕਿਆਂ ਦੇ ਅੰਡਰ-15 ਵਰਗ ਵਿਚ ਹਰਸਿਲ (37 ਕਿਲੋ) ਤੇ ਸੰਚਿਤ ਜਯਾਨੀ (49 ਕਿਲੋ) ਨੇ 5-0 ਨਾਲ ਜਿੱਤ ਦਰਜ ਕੀਤੀ।

ਸੰਸਕਾਰ ਵਿਨੋਦ ਅਤਰਾਮ (35 ਕਿਲੋ) ਨੇ 4-1 ਨਾਲ ਮੁਕਾਬਲਾ ਜਿੱਤਿਆ। ਪਰੀਕਸ਼ਿਤ ਬਲਹਾਰਾ (40 ਕਿਲੋ) ਨੇ ਮੰਗੋਲੀਆ ਦੇ ਅਖਮਿਤਖਾਨ ਨੂਰਸਲਿਯੇਮ ਨੂੰ 3-2 ਨਾਲ ਹਰਾ ਦਿੱਤਾ। ਲੜਕੀਆਂ ਦੇ ਅੰਡਰ-15 ਵਰਗ ਵਿਚ ਮਿਲਕੀ ਮੇਨਾਮ (43 ਕਿਲੋ) ਨੇ ਕਜ਼ਾਕਿਸਤਾਨ ਦੀ ਯੇਲਦਾਨਾ ਅਬਦੀਗਨੀ ਨੂੰ 5-0 ਨਾਲ ਹਰਾਇਆ।


author

Tarsem Singh

Content Editor

Related News