RR vs DC : ਦੋ ਨਵੇਂ ਕਪਤਾਨ ਪੰਤ ਤੇ ਸੈਮਸਨ ਭਿੜਨਗੇ ਅੱਜ, ਪਿੱਚ ਰਿਪੋਰਟ ਤੇ ਪਲੇਇੰਗ ਇਲੈਵਨ ਬਾਰੇ ਜਾਣੋ

04/15/2021 1:32:23 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 7ਵੇਂ ਮੈਚ ’ਚ ਦੋ ਨਵੇਂ ਕਪਤਾਨ ਰਿਸ਼ਭ ਪੰਤ (ਦਿੱਲੀ ਕੈਪੀਟਲਸ) ਤੇ ਸੰਜੂ ਸੈਮਸਨ (ਰਾਜਸਥਾਨ ਰਾਇਲਜ਼) ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਭਿੜਨਗੇ। ਦਿੱਲੀ ਇਸ ਮੈਚ ਨੂੰ ਜਿੱਤ ਕੇ ਪੁਆਇੰਟ ਟੇਬਲ ’ਚ ਇਕ ਵਾਰ ਫਿਰ ਟਾਪ ’ਤੇ ਪਹੁੰਚਣਾ ਚਾਹੇਗੀ, ਜਦਕਿ ਰਾਜਸਥਾਨ ਇਸ ਮੁਕਾਬਲੇ ਨੂੰ ਜਿੱਤ ਕੇ ਦਬਾਅ ਘੱਟ ਕਰਨ ਦੇ ਇਰਾਦੇ ਨਾਲ ਉਤਰੇਗੀ।

PunjabKesari

ਹੈੱਡ ਟੂ ਹੈੱਡ
ਕੁਲ ਮੈਚ-22
ਰਾਜਸਥਾਨ-11 ਜਿੱਤੇ
ਦਿੱਲੀ-11 ਜਿੱਤੇ

PunjabKesari

ਆਖਰੀ ਪੰਜ ਮੈਚ
ਦੋਵਾਂ ਟੀਮਾਂ ਦਰਮਿਆਨ ਖੇਡੇ ਗਏ ਆਖਰੀ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਦਿੱਲੀ ਦਾ ਪੱਲੜਾ ਭਾਰੀ ਨਜ਼ਰ ਆਉਂਦਾ ਹੈ, ਜਿਸ ਨੇ ਆਖਰੀ ਪੰਜ ਮੈਚਾਂ ’ਚ ਰਾਜਸਥਾਨ ਨੂੰ ਇਕ ਵੀ ਜਿੱਤ ਦਰਜ ਨਹੀਂ ਕਰਨ ਦਿੱਤੀ। ਪਿਛਲੇ ਸੀਜ਼ਨ ’ਚ ਖੇਡੇ ਗਏ ਦੋਵਾਂ ਮੈਚਾਂ ’ਚ ਦਿੱਲੀ ਨੇ ਰਾਜਸਥਾਨ ਨੂੰ ਆਸਾਨੀ ਨਾਲ ਹਰਾ ਦਿੱਤਾ ਸੀ।

ਪਿੱਚ ਰਿਪੋਰਟ
ਇਸ ਮੈਦਾਨ ’ਤੇ 180 ਦੌੜਾਂ ਤੋਂ ਘੱਟ ਸਕੋਰ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ ਕਿਉਂਕਿ ਇਸ ਮੈਦਾਨ ’ਤੇ ਇੰਨੀਆਂ ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਆਸਾਨ ਹੋਵੇਗਾ। ਮੁੰਬਈ ’ਚ ਦੂਸਰੀ ਪਾਰੀ ਦੌਰਾਨ ਠੀਕ-ਠਾਕ ਤ੍ਰੇਲ ਪੈਂਦੀ ਹੈ ਤੇ ਬੱਲੇਬਾਜ਼ੀ ਆਸਾਨ ਹੋ ਜਾਂਦੀ ਹੈ। ਅਜਿਹੀ ਹਾਲਤ ’ਚ ਦੋਵੇਂ ਟੀਮਾਂ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਚੁਣ ਸਕਦੀਆਂ ਹਨ।

PunjabKesari

ਇਸ ਬਾਰੇ ਵੀ ਜਾਣੋ
ਸ਼ਿਖਰ ਧਵਨ ਨੇ 19 ਪਾਰੀਆਂ ’ਚ ਰਾਜਸਥਾਨ ਰਾਇਲਜ਼ ਖਿਲਾਫ 547 ਦੌੜਾਂ ਬਣਾਈਆਂ ਹਨ, ਜਿਸ ’ਚ ਉਸ ਦੀ ਔਸਤ 32.14 ਰਹੀ ਹੈ। ਇਸ ’ਚ 6 ਅਰਧ ਸੈਂਕੜੇ ਵੀ ਸ਼ਾਮਿਲ ਹਨ।
ਰਾਜਸਥਾਨ ਵਲੋਂ ਜੋਸ ਬਟਲਰ ਨੇ ਦਿੱਲੀ ਖਿਲਾਫ 7 ਪਾਰੀਆਂ ’ਚ 179 ਦੌੜਾਂ ਬਣਾਈਆਂ ਹਨ, ਜਿਸ ’ਚ ਉਸ ਦੀ ਸਟ੍ਰਾਈਕ ਰੇਟ 190.42 ਫੀਸਦੀ ਰਹੀ ਹੈ।

PunjabKesari

ਸੰਭਾਵਿਤ ਪਲੇਇੰਗ ਇਲੈਵਨ
ਰਾਜਸਥਾਨ ਰਾਇਲਜ਼ : ਜੋਸ ਬਟਲਰ, ਮਨਨ ਵੋਹਰਾ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਡੇਵਿਡ ਮਿਲਰ, ਰਿਆਨ ਪਰਾਗ, ਰਾਹੁਲ ਤੇਵਤੀਆ, ਸ਼ਿਵਮ ਦੂਬੇ, ਸ਼੍ਰੇਅਸ਼ ਅਈਅਰ, ਕ੍ਰਿਸ ਮੌਰਿਸ, ਮੁਸਤਾਫਿਜ਼ੁਰ ਰਹਿਮਾਨ, ਚੇਤਨ ਸਕਾਰੀਆ

ਦਿੱਲੀ ਕੈਪੀਟਲਸ : ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਅਜਿੰਕਯ ਰਹਾਨੇ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਮਾਰਕਸ ਸਟੋਈਨਿਸ, ਸ਼ਿਮਰੋਨ ਹੈਟਮੇਅਰ, ਕ੍ਰਿਸ ਵੋਕਸ, ਰਵੀਚੰਦਰਨ ਅਸ਼ਵਿਨ, ਟਾਮ ਕੁਰੇਨ, ਅਮਿਤ ਮਿਸ਼ਰਾ, ਅਵੇਸ਼ ਖਾਨ


Anuradha

Content Editor

Related News