RR v PBKS : ਦੀਪਕ ਨੇ ਖੇਡੀ ਧਮਾਕੇਦਾਰ ਪਾਰੀ, ਸਹਿਵਾਗ ਦੇ ਰਿਕਾਰਡ ਦੀ ਕੀਤੀ ਬਰਾਬਰੀ
Monday, Apr 12, 2021 - 10:11 PM (IST)
ਮੁੰਬਈ- ਮੁੰਬਈ ਦੇ ਵਾਨਖੇੜੇ ਮੈਦਾਨ 'ਚ ਪੰਜਾਬ ਕਿੰਗਜ਼ ਤੇ ਰਾਜਸਥਾਨ ਵਿਚਾਲੇ ਆਈ. ਪੀ. ਐੱਲ. ਦਾ ਚੌਥਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪੰਜਾਬ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਮਯੰਕ ਅਗਰਵਾਲ ਦੇ ਜਲਦ ਆਊਟ ਹੋ ਜਾਣ ਤੋਂ ਬਾਅਦ ਕ੍ਰਿਸ ਗੇਲ ਨੇ 40 ਦੌੜਾਂ ਦੀ ਪਾਰੀ ਖੇਡੀ ਪਰ ਇਸ ਮੈਚ 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਆਏ ਦੀਪਕ ਹੁੱਡਾ ਨੇ ਰਾਜਸਥਾਨ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਦੀਪਕ ਨੇ ਸਿਰਫ 20 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਰਾਜਸਥਾਨ ਵਿਰੁੱਧ 64 ਦੌੜਾਂ ਦੀ ਪਾਰੀ ਖੇਡੀ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ
ਗੇਲ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਦੇ ਲਈ ਦੀਪਕ ਹੁੱਡਾ ਨੇ ਟੀਮ ਦੇ ਰਨ ਰੇਟ ਨੂੰ ਡਿੱਗਣ ਨਹੀਂ ਦਿੱਤਾ ਤੇ ਆਉਂਦੇ ਹੀ ਵੱਡੇ-ਵੱਡੇ ਸ਼ਾਟ ਲਗਾਉਣੇ ਸ਼ੁਰੂ ਕਰ ਦਿੱਤੇ। ਦੀਪਕ ਹੁੱਡਾ ਨੇ 28 ਗੇਂਦਾਂ 'ਤੇ 64 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 6 ਵੱਡੇ ਛੱਕੇ ਲਗਾਏ ਪਰ ਇਸ ਮੈਚ 'ਚ ਹੁੱਡਾ ਨੇ ਆਪਣੇ ਨਾਂ ਇਕ ਰਿਕਾਰਡ ਦਰਜ ਕਰ ਲਿਆ ਹੈ। ਉਹ ਪੰਜਾਬ ਦੇ ਲਈ ਦੂਜੇ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਦੀਪਕ ਨੇ 20 ਗੇਂਦਾਂ 'ਤੇ ਹੀ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਦੇਖੋ ਅੰਕੜੇ-
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਦੀ ਟੀਮ 2 ਟੈਸਟਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੀ
ਆਈ. ਪੀ. ਐੱਲ. 'ਚ ਰਾਜਸਥਾਨ ਵਿਰੁੱਧ ਸਭ ਤੋਂ ਤੇਜ਼ ਅਰਧ ਸੈਂਕੜਾ
19 ਗੇਂਦਾਂ- ਡੇਵਿਡ ਮਿਲਰ, 2014
20 ਗੇਂਦਾਂ- ਦੀਪਕ ਹੁੱਡਾ, 2021
20 ਗੇਂਦਾਂ- ਵਰਿੰਦਰ ਸਹਿਵਾਗ, 2012
20 ਗੇਂਦਾਂ- ਹਾਰਦਿਕ ਪੰਡਯਾ, 2020
ਆਈ. ਪੀ. ਐੱਲ. 'ਚ ਪੰਜਾਬ ਦੇ ਲਈ ਸਭ ਤੋਂ ਤੇਜ਼ ਅਰਧ ਸੈਂਕੜਾ
14 ਗੇਂਦਾਂ- ਕੇ. ਐੱਲ. ਰਾਹੁਲ
17 ਗੇਂਦਾਂ- ਨਿਕੋਲਸ ਪੂਰਨ
19 ਗੇਂਦਾਂ- ਕੇ. ਐੱਲ. ਰਾਹੁਲ
19 ਗੇਂਦਾਂ- ਡੇਵਿਡ ਮਿਲਰ
20 ਗੇਂਦਾਂ- ਦੀਪਕ ਹੁੱਡਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।