ਟੀਮ ਇੰਡੀਆ ਦੇ ਇਸ ਕ੍ਰਿਕਟਰ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਪੁੱਤਰ ਨੇ ਲਿਆ ਜਨਮ

09/04/2020 5:53:52 PM

ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਰੂਦਰ ਪ੍ਰਤਾਪ (ਆਰ.ਪੀ.) ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇਵਾਂਸ਼ੀ ਦੇ ਘਰ ਬੱਚੇ ਨੇ ਜਨਮ ਲਿਆ ਹੈ। ਦੱਸ ਦੇਈਏ ਕਿ ਆਰ.ਪੀ. ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸਦੀ ਜਾਣਕਾਰੀ ਰੂਦਰ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ।

ਆਰ.ਪੀ. ਨੇ ਟਵਿਟਰ 'ਤੇ ਟਵੀਟ ਕਰਦੇ ਹੋਏ ਲਿਖਿਆ- 'ਭਗਵਾਨ ਦੀ ਕ੍ਰਿਪਾ ਨਾਲ ਮੈਨੂੰ ਅਤੇ ਮੇਰੀ ਪਤਨੀ ਦੇਵਾਂਸ਼ੀ ਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਸਾਨੂੰ ਪੁੱਤਰ ਰਤਨ ਦੀ ਪ੍ਰਾਪਤੀ ਹੋਈ ਹੈ। #ॐ ਨਮ: ਸ਼ਿਵਾਯ।'  ਹਾਲਾਂਕਿ ਉਨ੍ਹਾਂ ਨੇ ਪੁੱਤਰ ਦੀ ਕੋਈ ਤਸਵੀਰ ਸਾਂਝੀ ਨਹੀਂ ਕੀਤੀ ਹੈ।

PunjabKesari

ਜ਼ਿਕਰਯੋਗ ਹੈ ਕਿ ਆਰ.ਪੀ. ਸਿੰਘ ਦੇ ਕ੍ਰਿਕਟ ਕਰੀਅਰ 'ਤੇ ਨਜ਼ਰ ਮਾਰੋ ਤਾਂ ਉਨ੍ਹਾਂ ਨੇ 2006 ਵਿਚ ਟੈਸਟ ਮੈਚ ਅਤੇ 2005 ਵਿਚ ਵਨਡੇ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਲੱਗਭਗ 6 ਸਾਲ ਤੱਕ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟਰ ਖੇਡੀ। ਪਿਛਲੇ ਕੁੱਝ ਸਮੇਂ ਤੋਂ ਉਹ ਬਤੌਰ ਕ੍ਰਿਕਕਟ ਐਕਸਪਰਟ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕ੍ਰਿਕਟ ਦੇ ਸਾਰੇ 3 ਰੂਪਾਂ ਵਿਚ 82 ਮੈਚ ਖੇਡੇ ਅਤੇ 100 ਤੋਂ ਜ਼ਿਆਦਾ ਵਿਕਟਾਂ ਲਈਆਂ।

PunjabKesari


cherry

Content Editor

Related News