ਰਾਸ ਟੇਲਰ ਨੇ ਲਾਇਆ ਨਿਊਜ਼ੀਲੈਂਡ ਕ੍ਰਿਕਟ ''ਚ ਨਸਲਵਾਦ ਦਾ ਦੋਸ਼

Thursday, Aug 11, 2022 - 05:13 PM (IST)

ਵੇਲਿੰਗਟਨ (ਵਾਰਤਾ)- ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਰਾਸ ਟੇਲਰ ਨੇ ਆਪਣੀ ਆਤਮਕਥਾ 'ਬਲੈਕ ਐਂਡ ਵ੍ਹਾਈਟ' 'ਚ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਆਪਣੇ ਕਰੀਅਰ ਦੌਰਾਨ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ। ਟੇਲਰ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ''ਨਿਊਜ਼ੀਲੈਂਡ 'ਚ ਕ੍ਰਿਕਟ ਗੋਰੇ ਲੋਕਾਂ ਦੀ ਖੇਡ ਸੀ'। ਰਾਸ ਟੇਲਰ ਦੀ ਉਕਤ ਕਿਤਾਬ ਦਾ ਕੁਝ ਹਿੱਸਾ ਨਿਊਜ਼ੀਲੈਂਡ ਹੇਰਾਲਡ ਨੇ ਵੀਰਵਾਰ ਨੂੰ ਪ੍ਰਕਾਸ਼ਿਤ ਕੀਤਾ। 

ਇਹ ਵੀ ਪੜ੍ਹੋ : 'ਬਾਡੀ ਬਿਲਡਰ' ਕਟਾਰੀਆ ਦੀ ਜਹਾਜ਼ 'ਚ ਸਿਗਰਟ ਪੀਂਦੇ ਹੋਏ ਵੀਡੀਓ ਵਾਇਰਲ, ਜਾਂਚ ਦੇ ਹੁਕਮ ਜਾਰੀ

ਨਿਊਜ਼ੀਲੈਂਡ ਹੇਰਾਲਡ ਦੇ ਅਨੁਸਾਰ, ਟੇਲਰ ਨੇ ਲਿਖਿਆ, "ਆਪਣੇ ਕਰੀਅਰ ਦੇ ਜ਼ਿਆਦਾਤਰ ਹਿੱਸੇ 'ਚ ਮੈਂ ਇੱਕ ਅਪਵਾਦ ਸੀ।" ਗੋਰਿਆਂ ਦੀ ਟੀਮ ਵਿੱਚ ਇੱਕ ਸਾਂਵਲਾ ਚਿਹਰਾ। ਇਸ ਨਾਲ ਚੁਣੌਤੀਆਂ ਜੁੜੀਆਂ ਹੁੰਦੀਆਂ ਹਨ, ਜਿਸ 'ਚੋਂ ਕਈ ਤੁਹਾਡੀ ਟੀਮ ਦੇ ਸਾਥੀਆਂ ਜਾਂ ਕ੍ਰਿਕਟ ਦੇਖਣ ਵਾਲੀ ਜਨਤਾ ਨੂੰ ਨਹੀਂ ਦਿਸਦੀਆਂ। ਕਿਉਂਕਿ ਕ੍ਰਿਕਟ 'ਚ ਪੋਲੀਨੇਸ਼ੀਅਨ ਭਾਈਚਾਰੇ ਦੀ ਨੁਮਾਇੰਦਗੀ ਬੇਹੱਦ ਘੱਟ ਹੈ। ਮੈਨੂੰ ਹੈਰਾਨੀ ਨਹੀਂ ਹੋਈ ਜਦੋਂ ਲੋਕ ਮੈਨੂੰ ਮਾਓਰੀ ਜਾਂ ਭਾਰਤੀ ਸਮਝਦੇ ਸਨ। ਇਸੇ ਸਾਲ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਟੇਲਰ ਆਪਣੀ ਮਾਂ ਤਰਫ਼ੋ ਸਮੋਆ ਨਾਲ ਸਬੰਧਤ ਸਨ। 

ਟੇਲਰ ਦਾ ਕਹਿਣਾ ਹੈ ਕਿ ਉਸ ਨਾਲ ਕੀਤੀਆਂ ਜਾਣ ਵਾਲੀਆਂ ਨਸਲੀ ਟਿੱਪਣੀਆਂ ਜ਼ਿਆਦਾਤਰ 'ਮਜ਼ਾਕ' ਮੰਨੀਆਂ ਜਾਂਦੀਆਂ ਸਨ। ਉਸਨੇ ਕਿਹਾ, "ਕਈ ਤਰੀਕਿਆਂ ਨਾਲ, ਡਰੈਸਿੰਗ ਰੂਮ ਮਜ਼ਾਕ ਦਾ ਮਾਪਦੰਡ ਹੈ। ਇੱਕ ਟੀਮ ਸਾਥੀ ਮੈਨੂੰ ਕਹਿੰਦਾ ਸੀ, 'ਰਾਸ, ਤੁਸੀਂ ਅੱਧੇ ਚੰਗੇ ਆਦਮੀ ਹੋ, ਪਰ ਕਿਹੜਾ ਅੱਧਾ ਹਿੱਸਾ ਚੰਗਾ ਹੈ?' ਤੁਸੀਂ ਨਹੀਂ ਜਾਣਦੇ ਕਿ ਮੈਂ ਕਿਹੜੇ ਹਿੱਸੇ ਨੂੰ ਚੰਗਾ ਕਹਿ ਰਿਹਾ ਹਾਂ।'  ਮੈਨੂੰ ਪੂਰਾ ਯਕੀਨ ਸੀ ਕਿ ਮੈਂ ਜਾਣਦਾ ਸੀ। ਹੋਰਨਾਂ ਖਿਡਾਰੀਆਂ ਨੂੰ ਵੀ ਆਪਣੀ ਨਸਲ ਦੇ ਆਧਾਰ 'ਤੇ ਟਿੱਪਣੀਆਂ ਬਰਦਾਸ਼ਤ ਕਰਨੀਆਂ ਪੈਂਦੀਆਂ ਸਨ।'

ਟੇਲਰ ਨੇ ਕਿਹਾ, 'ਜ਼ਾਹਰ ਹੈ, ਇਕ ਪਾਕੇਹਾ (ਨਿਊਜ਼ੀਲੈਂਡ ਦਾ ਗੋਰਾ ਵਿਅਕਤੀ) ਇਸ ਤਰ੍ਹਾਂ ਦੀਆਂ ਟਿੱਪਣੀਆਂ ਸੁਣ ਕੇ ਸੋਚਦਾ ਹੋਵੇਗਾ, ਇਹ ਸਿਰਫ਼ ਇੱਕ ਮਜ਼ਾਕ ਹੈ।' ਪਰ ਉਹ ਇਸ ਨੂੰ ਗੋਰੇ ਵਿਅਕਤੀ ਵਜੋਂ ਸੁਣ ਰਿਹਾ ਹੈ ਅਤੇ ਇਹ ਮਜ਼ਾਕ ਉਸ ਵਰਗੇ ਲੋਕਾਂ ਨਾਲ ਨਹੀਂ ਹੋ ਰਿਹਾ। ਇਸ ਲਈ ਕਿਸੇ ਨੇ ਇਸ 'ਤੇ ਇਤਰਾਜ਼ ਨਹੀਂ ਕੀਤਾ। ਕੋਈ ਵੀ ਗੋਰਾ ਇਹ ਨਹੀਂ ਸਮਝਦਾ ਸੀ।'' 2006 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਟੇਲਰ ਨੇ ਅੱਗੇ ਸਵਾਲ ਕੀਤਾ, ਕਿ ਅਜਿਹੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਪਰ ਫਿਰ ਇਹ ਚਿੰਤਾ ਰਹਿੰਦੀ ਕਿ ਕਿਤੇ ਤੁਸੀਂ ਕੋਈ ਵੱਡੀ ਸਮੱਸਿਆ ਨਾ ਖੜ੍ਹੀ ਕਰ ਦਿਓ ਜਾਂ ਤੁਹਾਡੇ 'ਤੇ ਮਜ਼ਾਕ ਨੂੰ ਨਸਲ ਨਾਲ ਜੋੜਨ ਦਾ ਦੋਸ਼ ਨਾਲ ਲਗ ਜਾਵੇ। ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਤੇ ਇਸ ਦਾ ਆਦੀ ਹੋ  ਜਾਣਾ ਸੌਖਾ ਹੈ, ਪਰ ਕੀ ਇਹ ਕਹਿਣਾ ਠੀਕ ਹੈ?

ਟੇਲਰ ਨੇ 16 ਸਾਲ ਦੇ ਆਪਣੇ ਕਰੀਅਰ 'ਚ ਨਿਊਜ਼ੀਲੈਂਡ ਲਈ 112 ਟੈਸਟ, 236 ਵਨ-ਡੇ ਤੇ 102 ਟੀ20 ਕੌਮਾਂਤਰੀ ਮੈਚ ਖੇਡੇ। ਨਿਊਜ਼ੀਲੈਂਡ ਕ੍ਰਿਕਟ (NZC) ਨੇ ਨਿਊਜ਼ੀਲੈਂਡ ਹੇਰਾਲਡ ਦੇ ਇਹ ਖ਼ਬਰ ਪ੍ਰਕਾਸ਼ਿਤ ਕਰਨ ਦੇ ਬਾਅਦ ਜਵਾਬ 'ਚ ਕਿਹਾ, 'ਐੱਨ. ਜ਼ੈੱਡ. ਸੀ. ਨਸਲਵਾਦ ਦਾ ਵਿਰੋਧ ਕਰਦਾ ਹੈ, ਅਤੇ ਨਿਊਜ਼ੀਲੈਂਡ ਮਨੁੱਖੀ ਅਧਿਕਾਰ ਕਮਿਸ਼ਨ ਦੀ 'ਨਸਲਵਾਦ ਨੂੰ ਕੁਝ ਨਾ ਦਿਓ' ਮੁਹਿੰਮ ਦਾ ਮਜ਼ਬੂਤ ਸਮਰਥਕ ਹੈ," ਸਾਨੂੰ ਬਹੁਤ ਅਫ਼ਸੋਸ ਹੈ ਕਿ ਰਾਸ ਨੂੰ ਇਸ ਤਰ੍ਹਾਂ ਦੇ ਵਿਵਹਾਰ ਦਾ ਸਾਹਮਣਾ ਕਰਨਾ ਪਿਆ। ਅਸੀਂ ਇਸ ਮਾਮਲੇ 'ਤੇ ਚਰਚਾ ਕਰਨ ਲਈ ਰਾਸ ਨਾਲ ਸੰਪਰਕ ਕਰਾਂਗੇ।'' 

ਇਹ ਵੀ ਪੜ੍ਹੋ : ICC T20i Ranking : ਸੂਰਯਕੁਮਾਰ ਦੂਜੇ ਨੰਬਰ 'ਤੇ, ਸ਼੍ਰੇਅਸ ਅਈਅਰ ਨੂੰ ਵੀ ਹੋਇਆ ਫ਼ਾਇਦਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News