ਰੋਨਾਲਡੋ ਨਹੀਂ ਕਰਨਗੇ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ, ਜਾਂਚ ਹੋਈ ਬੰਦ

Tuesday, Jul 23, 2019 - 01:23 PM (IST)

ਰੋਨਾਲਡੋ ਨਹੀਂ ਕਰਨਗੇ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ, ਜਾਂਚ ਹੋਈ ਬੰਦ

ਵਾਸ਼ਿੰਗਟਨ : ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਹੁਣ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਗੇ। ਇਸਦੀ ਪੁਸ਼ਟੀ ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਕੀਤੀ ਹੈ। ਜੁਵੈਂਟ ਫੁੱਟਬਾਲਰ 'ਤੇ ਕੈਥਰੀਨ ਮੇਯੋਰਗਾ ਨਾਂ ਦੀ ਮਹਿਲਾ ਨੇ ਸਾਲ 2009 ਵਿਚ ਲਾਸ ਵੇਗਾਸ ਦੇ ਇਕ ਹੋਟਲ ਵਿਚ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਲਾਸ ਵੇਗਾਸ ਦੇ ਸਰਕਾਰੀ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਦੋਸ਼ ਲਗਾਉਣ ਵਾਲੀ ਮਹਿਲਾ ਇਸਦਾ ਇਕ ਵੀ ਸਬੂਤ ਪੇਸ਼ ਨਹੀਂ ਕਰ ਸਕੀ ਹੈ।

PunjabKesari

ਪਹਿਲਾ ਦਾਅਵਾ ਕੀਤਾ ਗਿਆ ਸੀ ਕਿ ਸਾਲ 2010 ਵਿਚ ਮੋਯੋਰਗਾ ਨੇ ਰੋਨਲਾਡੋ ਦੇ ਨਾਲ ਅਦਾਲਤ ਦੇ ਬਾਹਰ ਮਾਮਲੇ ਨੂੰ ਸੁਲਝਾ ਲਿਆ ਸੀ ਪਰ ਪੀੜਤ ਨੇ ਫਿਰ ਦੁਨੀਆ ਭਰ ਵਿਚ ਚਲਾਏ ਗਏ ਮਹਿਲਾਵਾਂ ਦੇ 'ਹੈਸ਼ਟੈਗ ਮੀ ਟੂ ਮੂਵਮੈਂਟ' ਤੋਂ ਪ੍ਰੇਰਣਾ ਲੈਂਦਿਆਂ ਰੋਨਾਲਡੋ ਦੀ ਅਸਲੀਅਤ ਨੂੰ ਜਨਤਕ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਅਦਾਲਤ ਦੇ ਬਾਹਰ ਹੋਏ ਇਸ ਸਮਝੌਤੇ ਦੇ ਤਹਿਤ ਮੇਯੋਰਗਾ ਨੂੰ ਆਪਣੀ ਪਹਿਚਾਣ ਲੁਕਾ ਕੇ ਰੱਖਣੀ ਸੀ ਅਤੇ ਇਸ ਦੇ ਲਈ ਉਸ ਨੂੰ 375,000 ਅਮਰੀਕੀ ਡਾਲਰ ਦਾ ਭੁਗਤਾਨ ਵੀ ਕੀਤਾ ਗਿਆ ਸੀ। ਲਾਸ ਵੇਗਾਸ ਪੁਲਿਸ ਨੇ ਅਗਸਤ 2018 ਵਿਚ ਮੇਯੋਰਗਾ ਦੀ ਅਪੀਲ 'ਤੇ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਮਿਲੀ ਜਾਣਕਾਰੀ ਮੁਤਾਬਕ ਜਾਂਚ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।

PunjabKesari


Related News