ਪਰਿਵਾਰ ਨਾਲ ਜੁਵੇਂਟਸ ਦੀ ਜਰਸੀ ''ਚ ਨਜ਼ਰ ਆਏ ਰੋਨਾਲਡੋ

Thursday, Aug 23, 2018 - 12:07 AM (IST)

ਪਰਿਵਾਰ ਨਾਲ ਜੁਵੇਂਟਸ ਦੀ ਜਰਸੀ ''ਚ ਨਜ਼ਰ ਆਏ ਰੋਨਾਲਡੋ

ਜਲੰਧਰ— ਜੂਨ 'ਚ ਹੋਏ ਫੀਫਾ ਵਿਸ਼ਵ ਕੱਪ ਦੌਰਾਨ ਪੁਰਤਗਾਲ ਨੂੰ ਉਮੀਦਾਂ ਆਪਣੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਤੋਂ ਸੀ। ਰੋਨਾਲਡੋ ਟੀਮ ਨੂੰ ਪ੍ਰੀ-ਕੁਆਟਰਫਾਈਨਲ ਤਕ ਲੈ ਕੇ ਗਏ ਪਰ ਉਸ ਤੋਂ ਅੱਗੇ ਨਹੀਂ ਵਧ ਸਕੇ। ਵਿਸ਼ਵ ਕੱਪ 'ਚ ਕਰਾਰੀ ਹਾਰ ਤੋਂ ਬਾਅਦ ਰੋਨਾਲਡੋ ਤੋਂ ਮਸ਼ਹੂਰ ਫੁੱਟਬਾਲ ਕਲੱਬ ਰੀਅਲ ਮੈਡ੍ਰਿਡ ਨੇ ਇਕਰਾਰਨਾਮਾ ਨਾ ਵਧਾਉਣ ਦਾ ਫੈਸਲਾ ਲਿਆ ਤਾਂ ਰੋਨਾਲਡੋ ਨੇ ਸਾਰੇ ਫੁੱਟਬਾਲ ਫੈਂਸ ਨੂੰ ਹਿਰਾਨ ਕਰਦੇ ਹੋਏ ਕਲੱਬ ਜੁਵੇਂਟਸ ਨੂੰ ਜੁਆਇਨ ਕਰ ਲਿਆ।

PunjabKesari
ਪਿਛਲੇ ਹਫਤੇ ਹੀ ਆਪਣੀ ਟੀਮ ਨੂੰ ਸ਼ੀਏਵੋ ਖਿਲਾਫ ਮਹੱਤਵਪੂਰਨ ਮੈਚ 'ਚ ਜਿੱਤ ਹਾਸਲ ਕਰਵਾਉਣ ਵਾਲੇ ਰੋਨਾਲਡੋ ਨੇ ਹੁਣ ਤੂਰੀਨ ਸਥਿਤ ਆਪਣੇ ਘਰ 'ਚ ਪੂਰੇ ਪਰਿਵਾਰ ਨਾਲ ਇਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਫੋਟੋ 'ਚ ਰੋਨਾਲਡੋ ਆਪਣੇ ਚਾਰ ਬੱਚਿਆਂ ਤੇ ਗਰਲਫ੍ਰੈਂਡ ਨਾਲ ਨਜ਼ਰ ਆ ਰਹੇ ਹਨ।

PunjabKesari
ਜ਼ਿਕਰਯੋਗ ਹੈ ਕਿ ਰਿਆਲ ਮੈਡ੍ਰਿਡ ਨਾਲ ਜੁਵੇਂਟਸ 100 ਮੀਲੀਅਨ ਦੇ ਕਰਾਰ ਨਾਲ ਆਏ ਸਨ। 33 ਸਾਲ ਦੇ ਰੋਨਾਲਡੋ ਨੇ ਪਿਛਲੇ ਹਫਤੇ ਈਟੇਲੀਅਨ ਚੈਂਪੀਅਨਸ਼ਿਪ 'ਚ ਆਪਣੇ ਕਲੱਬ ਦੇ ਲਈ ਮੈਚ ਖੇਡਿਆ ਸੀ। ਉਸਦਾ ਪਹਿਲਾ ਮੈਚ ਦੇਖਣ ਲਈ ਰਿਕਾਰਡ ਸੰਖਿਆ 'ਚ ਦਰਸ਼ਕ ਸਟੇਡੀਅਮ 'ਚ ਪਹੁੰਚੇ ਸਨ।


Related News