ਰੋਨਾਲਡੋ ਦੇ ਗੋਲ ਨਾਲ ਯੂਵੈਂਟਸ ਨੇ ਟੋਰਿਨੋ ਨੂੰ ਹਰਾਇਆ
Sunday, Jul 05, 2020 - 08:51 PM (IST)
ਮਿਲਾਨ (ਏ. ਪੀ.)– ਕ੍ਰਿਸਟਿਆਨੋ ਰੋਨਾਲਡੋ ਦੀ ਫ੍ਰੀ ਕਿੱਕ ’ਤੇ ਕੀਤੇ ਗਏ ਗੋਲ ਦੀ ਮਦਦ ਨਾਲ ਯੁਵੈਂਟਸ ਨੇ ਸਿਰੀ ਏ ਫੁੱਟਬਾਲ ਟੂਰਨਾਮੈਂਟ ਵਿਚ ਟੋਰਿਨੋ ਨੂੰ 4-1 ਨਾਲ ਹਰਾਇਆ। ਇਸ ਮੈਚ ਦੌਰਾਨ ਜਿਆਨਲਯੁਗੀ ਬੁਫੋਨ ਨੇ ਸਿਰੀ ਏ ਵਿਚ ਸਭ ਤੋਂ ਵੱਧ ਮੈਚਾਂ ਵਿਚ ਤਰਨ ਦਾ ਰਿਕਾਰਡ ਵੀ ਬਣਾਇਆ । ਰੋਨਾਲਡੋ ਨੇ ਯੁਵੈਂਟਸ ਵਲੋਂ ਤੀਜਾ ਗੋਲ ਕੀਤਾ, ਜਿਸ ਨਾਲ ਮੌਜੂਦ ਲੀਗ ਵਿਚ ਉਸਦੇ ਲੀਗ ਗੋਲਾਂ ਦੀ ਗਿਣਤੀ 25 ਹੋ ਗਈ ਹੈ। ਉਹ ਲਾਜਿਓ ਦੇ ਕਾਇਰੋ ਇਮੋਬਾਇਲ ਤੋਂ ਚਾਰ ਗੋਲ ਪਿੱਛੇ ਹੈ ਜਿਹੜੀ ਚੋਟੀ ’ਤੇ ਚੱਲ ਰਹੀ ਹੈ।
ਰੋਨਾਲਡੋ ਦਾ ਯੁਵੈਂਟਸ ਵਲੋਂ ਲਗਭਗ ਦੋ ਸਾਸ਼ਾਂ ਵਿਚ ਫ੍ਰੀ ਕਿਕ ’ਤੇ ਇਹ ਪਹਿਲਾ ਗੋਲ ਹੈ। ਉਸ ਨੇ ਆਪਣੀ 43ਵੀਂ ਕੋਸ਼ਿਸ਼ ਵਿਚ ਗੋਲ ਕੀਤਾ। ਇਹ ਰੋਨਾਲਡਾ ਦਾ ਫ੍ਰੀ ਕਿੱਕ ’ਤੇ 46ਵਾਂ ਕਲੱਬ ਗੋਲ ਹੈ। ਰੋਨਾਲਡੋ ਦੇ ਇਲਾਵਾ ਯੁਵੈਂਟਸ ਵਲੋਂ ਪਾਓਲੋ ਡਾਈਬਾਲਾ ਤੇ ਯੁਆਨ ਕੁਆਡ੍ਰੇਡੋ ਨੇ ਪਹਿਲੇ ਹਾਫਵਿਚ ਗੋਲ ਕੀਤਾ ਜਦਕਿ ਟੋਰਿਨੋ ਵਲੋਂ ਐਂਡ੍ਰਿਆ ਬੇਲੋਟੀ ਨੇ ਗੋਲ ਕੀਤਾ। ਟੋਰਿਨੋ ਦੇ ਡਿਫੈਂਡਰ ਕੋਫੀ ਜਿਦਜੀ ਨੇ ਦੂਜੇ ਹਾਫ ਵਿਚ ਅਾਤਮਘਾਤੀ ਗੋਲ ਵੀ ਕੀਤਾ। ਯੁਵੈਂਟਸ ਨੇ ਇਸ ਜਿੱਤ ਨਾਲ ਆਪਣੇ ਰਿਕਾਰਡ ਵਿਚ ਸੁਧਾਰ ਕਰਨ ਵਾਲੇ ਲਗਾਤਾਰ 10ਵੇਂ ਖਿਤਾਬ ਵੱਲ ਹੋਰ ਮਜ਼ਬੂਤ ਕਦਮ ਵਧਾਏ। ਟੀਮ ਨੇ ਦੂਜੇ ਸਥਾਨ ’ਤੇ ਚੱਲ ਰਹੇ ਲਾਜਿਓ ’ਤੇ 7 ਅੰਕਾਂ ਦੀ ਬੜ੍ਹਤ ਬਣਾ ਲਈ, ਜਿਸ ਨੇ ਏ. ਸੀ. ਮਿਲਾਨ ਵਿਰੁੱਧ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਯੁਵੈਂਟਸ ਦੇ ਬੁਫੋਨ ਦਾ ਇਟਲੀ ਦੀ ਚੋਟੀ ਦੀ ਲੀਗ ਵਿਚ ਇਹ 648ਵਾਂ ਮੈਚ ਸੀ, ਜਿਸ ਨਾਲ 42 ਸਾਲ ਦੇ ਇਸ ਗੋਲਕੀਪਰ ਨੇ ਏ. ਸੀ. ਮਿਲਾਨ ਦੇ ਸਾਬਕਾ ਧਾਕੜ ਪਾਓਲੋ ਮਾਲਦੀਨੀ ਨੂੰ ਪਿੱਛੇ ਛੱਡ ਦਿੱਤਾ। ਮਾਲਦੀਨੀ ਨੇ 2009 ਵਿਚ ਰਿਕਾਰਡ ਬਣਾਇਆ ਸੀ।