ਸਿਰਫ ਫੁੱਟਬਾਲਰ ਹੀ ਨਹੀਂ, ਬਹੁਰਾਸ਼ਟਰੀ ਕਾਰੋਬਾਰ ਦਾ ਬ੍ਰਾਂਡ ਹੈ ਰੋਨਾਲਡੋ

Saturday, Oct 06, 2018 - 02:10 PM (IST)

ਸਿਰਫ ਫੁੱਟਬਾਲਰ ਹੀ ਨਹੀਂ, ਬਹੁਰਾਸ਼ਟਰੀ ਕਾਰੋਬਾਰ ਦਾ ਬ੍ਰਾਂਡ ਹੈ ਰੋਨਾਲਡੋ

ਪੈਰਿਸ : ਸੋਸ਼ਲ ਮੀਡੀਆ 'ਤੇ ਕਰੋੜਾਂ ਫਾਲੋਅਰਸ, ਸਪਾਂਸਰਾਂ ਦੀ ਲੰਬੀ ਲਾਈਨ, ਅਸਮਾਨ ਨੂੰ ਛੁਹੰਦੀ ਕਮਾਈ ਅਤੇ ਹੋਟਲਾਂ ਤੋਂ ਲੈ ਕੇ ਅੰਡਰਵੀਅਰ ਤੱਕ ਆਪਣੇ ਬ੍ਰਾਂਡ ਨਾਂ ਦੇ ਕਾਰਨ ਕ੍ਰਿਸਟਿਆਨੋ ਰੋਨਾਲਡੋ ਸਿਰਫ ਇਕ ਫੁੱਟਬਾਲਰ ਹੀ ਨਹੀਂ ਆਪਣੇ ਆਪ ਵਿਚ ਕਾਰੋਬਾਰ ਦਾ ਇਕ ਸਾਮਰਾਜ ਹੈ। ਅਮਰੀਕਾ ਵਿਚ ਇਕ ਮਾਡਲ ਵਲੋਂ ਲਗਾਏ ਜਬਰ ਜਨਾਹ ਦੇ ਦੋਸ਼ਾਂ ਕਾਰਨ ਹਾਲਾਂਕਿ ਸੀ. ਆਰ. 7 ਵਿਸ਼ਵ ਬ੍ਰਾਂਡ ਨੂੰ ਭਾਰੀ ਨੁਕਸਾਨ ਹੋਇਆ ਹੈ। 'ਮਾਰਕੇਟਿੰਗ ਐਂਡ ਸੈਲੀਬ੍ਰਿਟੀਜ਼' ਕਿਤਾਬ ਦੇ ਲੇਖਕ ਜੀਨ ਫਿਲੀਪ ਡਾਨਗਲੇਡ ਨੇ ਕਿਹਾ, ''ਰੋਨਾਲਡੋ ਸਿਰਫ ਫੁੱਟਬਾਲਰ ਹੀ ਨਹਂੀਂ ਸਗੋਂ ਇਕ ਵੱਡਾ ਬ੍ਰਾਂਡ ਹੈ। ਉਸ ਦੇ ਸ਼ਹਿਰ ਮਡੇਡਰਾ ਵਿਚ ਉਸ ਦੇ ਨਾਂ ਇਕ ਮਿਊਜ਼ੀਅਮ ਅਤੇ ਹਵਾਈ ਅੱਡਾ ਹੈ।'' ਫੋਰਬਸ ਮੈਗਜ਼ੀਨ ਮੁਤਾਬਕ ਰੋਨਾਲਡੋ ਨੇ 2017 ਵਿਚ 108 ਮਿਲਿਅਨ ਡਾਲਰ (10 ਕਰੋੜ 80 ਲੱਖ) ਕਮਾਏ ਜਿਸ ਵਿਚ 6 ਕਰੋੜ ਤਨਖਾਹ ਅਤੇ ਬਾਕੀ ਵਿਗਿਆਪਨ ਦੇ ਸੀ।
Image result for Cristiano Ronaldo, brand, footballer
ਰੋਨਾਲਡੋ ਨੇ ਆਪਣੇ ਨਾਂ ਦਾ ਲੋਗੋ ਸੀ. ਆਰ. 7 ਵੀ ਬਣਾਇਆ ਹੈ। ਉਸ ਨੇ 2006 ਵਿਚ ਮਡੇਡਰਾ ਵਿਚ ਪਹਿਲਾ ਅੰਡਰਵੀਅਰ ਸੀ. ਆਰ. 7 ਸ਼ੋਅਰੂਮ ਖੋਲ੍ਹਿਆ। ਉਹ 2015 ਦੇ ਆਖਰ ਤੱਕ ਪੇਸਤਾਨਾ ਹੋਟਲ ਸਮੂਹ ਦੇ ਨਾਲ ਮਿਲ ਕੇ ਸੀ. ਆਰ. 7 ਨਾਂ ਦੇ 5 ਹੋਟਲ ਖੋਲ੍ਹਣ ਦਾ ਕਰਾਰ ਕਰ ਚੁੱਕੇ ਹਨ ਜਦਕਿ 6ਵਾਂ ਹੋਟਲ ਪੈਰਿਸ ਵਿਚ ਖੁਲ੍ਹੇਗਾ। 5 ਵਾਰ ਵਿਸ਼ਵ ਦੇ ਸਰਵਸ੍ਰੇਸ਼ਠ ਫੁੱਟਬਾਲਰ ਰਹੇ ਰੋਨਾਲਡੋ ਦੇ ਸੋਸ਼ਲ ਮੀਡੀਆ 'ਤੇ 33 ਕਰੋੜ ਤੋਂ ਵੱਧ ਫਾਲੋਅਰਸ ਹਨ ਜੋ ਕਿਸੇ ਵੀ ਹੋਰ ਖਿਡਾਰੀ ਤੋਂ ਕਾਫੀ ਜ਼ਿਆਦਾ ਹਨ।


Related News