ਫੁੱਟਬਾਲ ਮੈਦਾਨ ''ਚ ਰੋਨਾਲਡੋ ਹੋਏ ਲਹੂ-ਲੁਹਾਨ, ਦਰਸ਼ਕ ਰਹਿ ਗਏ ਹੱਕੇ-ਬੱਕੇ

Monday, Jan 22, 2018 - 08:43 PM (IST)

ਨਵੀਂ ਦਿੱਲੀ—ਲਾ ਲੀਗਾ 'ਚ ਐਤਵਾਰ ਨੂੰ ਰਿਅਲ ਮੈਡ੍ਰਿਡ ਅਤੇ ਦੇਪੋਟਿਵਾਲੋ ਵਿਚਾਲੇ ਹੋਏ ਫੁੱਟਬਾਲ ਮੈਚ ਦੌਰਾਨ ਇਕ ਵੱਡਾ ਹਾਦਸੇ ਦੇਖਣ ਨੂੰ ਮਿਲਿਆ। ਮੈਚ ਦੌਰਾਨ ਦੇਪੋਟਿਵਾਲੋ ਦੇ ਡਿਫੇਂਡਰ ਫੈਬਿਅਨ ਸਕਾਰ ਦਾ ਪੈਰ ਰੋਨਾਲਡੋ ਦੇ ਸਿਰ 'ਚ ਲੱਗਿਆ, ਜਿਸ ਕਾਰਨ ਉਨ੍ਹਾਂ ਦੇ ਸਿਰ 'ਚੋਂ ਖੂਨ ਨਿਕਲਣ ਲਗ ਪਿਆ । 


ਦੋ ਵਾਰ ਛੱਡਣਾ ਪਿਆ ਮੈਦਾਨ 
ਜ਼ਖਮੀ ਹੋਣ ਬਾਅਦ ਰੋਨਾਲਡੋ ਨੂੰ ਦੋ ਵਾਰ ਮੈਦਾਨ ਛੱਡਣਾ ਪਿਆ, ਪਰ ਉਨ੍ਹਾਂ ਨੇ ਅੰਤ 'ਚ ਟੀਮ ਨੂੰ ਜਿੱਤ ਦਿਲਾ ਕੇ ਹੀ ਸਾਹ ਲਿਆ। ਰੋਨਾਲਡੋ ਨੇ 2 ਗੋਲ ਕੀਤੇ, ਜਿਸ ਦੀ ਬਦੌਲਤ ਮੈਡ੍ਰਿਡ ਨੇ ਦੇਪੋਟਿਵਾਲੋ ਨੂੰ 7-1 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ । ਮੁਕਾਬਲੇ 'ਚ ਵੀ ਏਟਲੇਟਿਕੋ ਮੈਡ੍ਰਿਡ ਦੇ ਸਾਬਕਾ ਖਿਡਾਰੀ ਏਡਿਅਨ ਲੋਪੇਜ ਅਲਵਾਰੇਜ ਨੇ ਮੈਚ ਦੇ 23ਵੇਂ ਮਿੰਟ 'ਚ ਹੀ ਗੋਲ ਕਰਕੇ ਦੇਪੋਟਿਵਾਲੋ ਨੂੰ 1-0 ਨਾਲ ਬੜ੍ਹਤ ਦਿਲਾ ਦਿੱਤੀ ਸੀ, ਪਰ ਇਸ ਦੇ ਬਾਅਦ ਰੀਅਲ ਮੈਡ੍ਰਿਡ ਨੇ ਆਪਣਾ ਹਮਲਾ ਸ਼ੁਰੂ ਤੋਂ ਲੈ ਕੇ ਆਖਰ ਸਮੇਂ ਤੱਕ ਜਾਰੀ ਰੱਖਿਆ ਅਤੇ ਆਸਾਨੀ ਨਾਲ ਮੈਚ ਆਪਣੇ ਨਾਮ ਕਰ ਲਿਆ ।


ਚਿਹਰਾ ਦੇਖਣ ਲਈ ਫਿਜੀਓ ਤੋਂ ਮੰਗਿਆ ਫੋਨ
ਮੈਚ ਦੇ ਆਖਰੀ ਦੌਰ 'ਚ ਰੋਨਾਲਡੋ ਨੇ ਜਦੋਂ ਦੂਜਾ ਗੋਲ ਕੀਤਾ ਤਾਂ ਖੂਨ ਨਾਲ ਲਿਬੜੇ ਉਨ੍ਹਾਂ ਦੇ ਚਿਹਰੇ ਨੇ ਲੋਕਾਂ ਦਾ ਧਿਆਨ ਖਿੱਚ ਲਿਆ । ਰੋਨਾਲਡੋ ਨੇ ਜਖ਼ਮ ਦੇਖਣ ਲਈ ਆਪਣੇ ਫਿਜੀਓ ਤੋਂ ਮੋਬਾਇਲ ਮੰਗਿਆ ।

ਇਸ ਉੱਤੇ ਟਵਿਟਰ ਯੂਜਰਸ ਨੇ ਉਨ੍ਹਾਂ ਨੂੰ ਟਰੋਲ ਕਰ ਦਿੱਤਾ । ਯੂਜਰਸ ਕਹਿ ਰਹੇ ਸਨ ਕਿ ਰੋਨਾਲਡੋ ਕਈ ਵਾਰ ਅਜਿਹਾ ਕਰਦੇ ਦਿਖਾਈ ਦਿੰਦੇ ਹਨ । ਇਕ ਯੂਜਰ ਨੇ ਕਿਹਾ ਕਿ ਹੇ ਭਗਵਾਨ, ਉਹ ਮੈਦਾਨ ਉੱਤੇ ਕਿਵੇਂ ਦਿਖਦੇ ਹਨ, ਇਹ ਜਾਣਨ ਲਈ ਸ਼ੀਸ਼ੇ ਦਾ ਇਸਤੇਮਾਲ ਕਰਦੇ ਹਨ ।


Related News