ਰੋਨਾਲਡੋ ਨੇ 800 ਗੋਲ ਦੇ ਅੰਕੜੇ ਨੂੰ ਕੀਤਾ ਪਾਰ, ਮਾਨਚੈਸਟਰ ਨੇ ਆਰਸੇਨਲ ਨੂੰ ਹਰਾਇਆ
Friday, Dec 03, 2021 - 08:59 PM (IST)

ਲੰਡਨ- ਪੁਰਤਗਾਲ ਦੇ ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਵੀਰਵਾਰ ਨੂੰ ਆਰਸੇਨਲ 'ਤੇ 3-2 ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਰੋਨਾਲਡੋ ਨੇ ਇਸ ਦੌਰਾਨ ਚੋਟੀ ਪੱਧਰ ਦੇ ਮੁਕਾਬਲਿਆਂ ਵਿਚ ਆਪਣੇ 800 ਗੋਲ ਪੂਰੇ ਕੀਤੇ। ਰੋਨਾਲਡੋ ਨੇ ਮੈਚ ਦੇ 52ਵੇਂ ਮਿੰਟ ਵਿਚ ਗੋਲ ਕਰ ਕਲੱਬ ਤੇ ਦੇਸ਼ ਦੇ ਲਈ ਮਿਲ ਕੇ 800 ਗੋਲ ਦੇ ਅੰਕੜੇ ਨੂੰ ਪੂਰਾ ਕੀਤਾ। ਉਨਾਂ ਨੇ ਇਸ ਤੋਂ ਬਾਅਦ 70ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਟੀਮ ਦੀ ਜਿੱਤ ਪੱਕੀ ਕੀਤੀ।
ਇਹ ਖ਼ਬਰ ਪੜ੍ਹੋ- SL v WI : ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਕੀਤਾ ਕਲੀਨ ਸਵੀਪ
ਇਸ ਤੋਂ ਪਹਿਲਾਂ ਐਮਿਲ ਸਮਿਥ ਨੇ 14ਵੇਂ ਤੇ ਮਾਰਟਿਨ ਓਡੇਗਾਰਡ ਨੇ 54ਵੇਂ ਮਿੰਟ 'ਚ ਆਰਸੇਨਲ ਦੇ ਲਈ ਜਦਕਿ ਬਰੂਨੋ ਫਰਨਾਂਡੇਸ ਨੇ 44ਵੇਂ ਮਿੰਟ ਵਿਚ ਮਾਨਚੈਸਟਰ ਯੂਨਾਈਟਿਡ ਦੇ ਲਈ ਗੋਲ ਕੀਤਾ ਸੀ। ਮਾਨਚੈਸਟਰ ਯੂਨਾਈਟਿਡ ਦੀ ਟੀਮ ਨੇ ਜਰਮਨੀ ਦੇ ਦਿੱਗਜ ਕੋਚ ਰਾਊਫ ਰੇਂਗਨਿਕ ਦੇ ਅਧਿਕਾਰਤ ਤੌਰ 'ਤੇ ਅਹੁਦਾ ਸੰਭਾਲਣ ਤੋਂ ਪਹਿਲਾਂ ਇਹ ਜਿੱਤ ਦਰਜ ਕੀਤੀ। ਪਿਛਲੇ ਮਹੀਨੇ 21 ਤਰੀਕ ਨੂੰ ਓਲੇ ਗੁਨਾਰ ਸੋਲਸਕਰ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਸਾਬਕਾ ਖਿਡਾਰੀ ਮਾਈਕਲ ਕੇਰਿਕ ਮਾਨਚੈਸਟਰ ਯੂਨਾਈਟਿਡ ਦੀ ਭੂਮਿਕਾ ਨਿਭਾ ਰਹੇ ਸਨ। ਕੇਰਿਕ ਦੇ ਅਹੁਦਾ ਰਹਿੰਦੇ ਟੀਮ ਨੇ ਤਿੰਨ ਮੈਚ ਖੇਡੇ ਪਰ ਉਸ ਨੂੰ ਕਿਸੇ 'ਚ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।