ਰੋਨਾਲਡੋ ਨੇ ਖਰੀਦੀ ਨਵੀਂ ਹਾਈਪਰ ਕਾਰ, ਕੀਮਤ ਜਾਣ ਤੁਸੀਂ ਹੋ ਜਾਵੋਗੇ ਹੈਰਾਨ

08/04/2020 8:23:03 PM

ਨਵੀਂ ਦਿੱਲੀ– ਫੁੱਟਬਾਲ ਕ੍ਰਿਸਟੀਆਨੋ ਰੋਨਾਲਡੋ ਨੇ ਹਾਲ ਹੀ ਵਿਚ ਖੁਦ ਦੇ ਲਈ ਇਕ ਨਵੀਂ ਹਾਈਪਰ ਕਾਰ ਖਰੀਦੀ ਹੈ। ਇਸ ਹਾਈਪਰ ਕਾਰ ਦਾ ਨਾਂ ਬੁਗਾਤੀ ਸੇਂਟੋਡਿਸੀ ਹੈ ਤੇ ਰੋਨਾਲਡੋ ਨੇ ਇਹ ਸੁਪਰ ਕਾਰ ਆਪਣੀ ਟੀਮ ਦੀ ਜਿੱਤ ਦੀ ਖੁਸ਼ੀ ਵਿਚ ਖਰੀਦੀ ਹੈ।

PunjabKesari
5 ਵਾਰ ਦੇ 'ਬੈਲੇਨ ਡੀ ਓਰ' ਜੇਤੂ ਨੇ ਜੁਵੈਂਟਸ ਦੇ 9ਵਾਂ ਸੀਰੀ-ਏ ਖਿਤਾਬ ਦਾ ਜਸ਼ਨ ਆਪਣੀ ਕਾਰ ਕਲੈਕਸ਼ਨ ਵਿਚ ਇਸ ਨਵੀਂ ਹਾਈਪਰ ਕਾਰ ਜੋੜ ਕੇ ਮਨਾਇਅ ।ਰੋਨਾਲਡੋ ਦੇ ਕੋਲ ਪਹਿਲਾਂ ਤੋਂ ਸੁਪਰਕਾਰ ਸ਼ਿਰੌਨ, ਵੇਰਾਨ ਤੇ ਲਾ ਵੋਵਰ ਨੋਇਰ ਵੀ ਹਨ। ਰੋਨਾਲਡੋ ਦੀ ਨਵੀਂ ਕਾਰ ਲਿਮਟਿਡ ਐਡੀਸ਼ਨ ਹੈ। ਇਸ ਦੇ ਅਜੇ ਤਕ ਸਿਰਫ 10 ਹੀ ਮਾਡਲ ਬਣੇ ਹਨ, ਜਿਨ੍ਹਾਂ ਵਿਚੋਂ ਇਕ ਰੋਨਾਲਡੋ ਦੇ ਕੋਲ ਹੈ। ਕਾਰ ਦੀ ਟਾਪ ਸਪੀਡ 380 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਇਸਦੀ ਕੀਮਤ 8.5 ਮਿਲੀਅਨ ਯੂਰੋ, ਜਿਹੜੀ ਕਿ ਭਾਰਤੀ ਕਰੰਸੀ ਅਨੁਸਾਰ 75 ਕਰੋੜ 7.50 ਲੱਖ ਰੁਪਏ ਦੀ ਹੈ।

PunjabKesari
ਦੁਨੀਆ ਵਿਚ ਦੂਜੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਫੁੱਟਬਾਲਰ ਕੋਲ ਵੀ ਹੋਰ ਵਿਦੇਸ਼ੀ ਸੁਪਰ ਕਾਰਾਂ ਹਨ, ਜਿਨ੍ਹਾਂ ਵਿਚ ਰੋਲਸ-ਰਾਇਸ ਫੈਂਟਮ, ਲੇ ਬੋਰਗਿਨੀ ਏਵੇਂਟਾਡੋਰ, ਫੇਰਾਰੀ ਐੱਫ 430, ਮਾਸੇਰਾਤੀ ਗ੍ਰੈਨਕੈਬ੍ਰੀਓ ਤੇ ਵੇਂਟਲੇ ਕਾਂਟੀਨੈਂਟਲਰ ਜੀ. ਟੀ. ਸੀ.। ਉਸ ਨੇ ਆਪਣੀ ਕਾਰ ਕਲੈਕਸ਼ਨ ਵਿਚ 16 ਮਿਲੀਅਨ ਯੂਰੋ ਦੀ ਮੈਕਲਾਰੇਨ ਸੇਨਾ ਵੀ ਰੱਖੀ ਹੋਈ ਹੈ।


Gurdeep Singh

Content Editor

Related News