ਰੋਨਾਲਡੋ ਨੇ ਰਚਿਆ ਇਤਿਹਾਸ, ਇੰਸਟਾਗ੍ਰਾਮ ’ਤੇ 300 ਮਿਲੀਅਨ ਫਾਲੋਅਰਸ ਵਾਲੇ ਬਣੇ ਪਹਿਲੇ ਵਿਅਕਤੀ

06/19/2021 11:08:55 AM

ਨਵੀਂ ਦਿੱਲੀ : ਪੁਰਤਗਾਲੀ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਇੰਸਟਾਗ੍ਰਾਮ ’ਤੇ 300 ਮਿਲੀਅਨ ਫਾਲੋਅਰਸ ਨਾਲ ਇਤਿਹਾਸ ਰੱਚ ਦਿੱਤਾ ਹੈ। ਅਜਿਹਾ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਹੀ ਇੰਸਟਾ ’ਤੇ ਸਭ ਤੋਂ ਪਹਿਲਾਂ 200 ਮਿਲੀਅਨ ਦਾ ਅੰਕੜਾ ਪਾਰ ਕੀਤਾ ਸੀ। ਦੱਸ ਦੇਈਏ ਕਿ ਦੂਜੇ ਸਥਾਨ ’ਤੇ ਡਵੇਨ ‘ਦਿ ਰਾਕ’ ਜਾਨਸਨ ਕਾਬਜ ਹਨ। ਜਾਨਸਨ ਦੇ ਇਸ ਪਲੇਟਫਾਰਮ ’ਤੇ 246 ਮਿਲੀਅਨ ਫਾਲੋਅਰਸ ਹਨ। 

ਇਹ ਵੀ ਪੜ੍ਹੋ: ਫੁੱਟਬਾਲਰ ਰੋਨਾਲਡੋ ਦਾ ਇਹ ਕਦਮ 'ਕੋਕਾ ਕੋਲਾ' ਨੂੰ ਪਿਆ ਭਾਰੀ, ਹੋਇਆ 29 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ

ਬੀਤੇ ਕੁੱਝ ਦਿਨ ਪਹਿਲਾਂ ਰੋਨਾਲਡੋ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੋਕਾ ਕੋਲਾ ਦੀਆਂ 2 ਬੋਤਲਾਂ ਨੂੰ ਹਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਘਟਨਾ ਦੇ ਬਾਅਦ ਕੋਕਾ ਕੋਲਾ ਕੰਪਨੀ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਯੂਰੋ 2020 ਦੇ ਅਧਿਕਾਰਤ ਪ੍ਰਾਯੋਜਕਾਂ ਵਿਚੋਂ ਇਕ ਕੋਕਾ-ਕੋਲਾ ਦੇ ਸ਼ੇਅਰ 1.6 ਫ਼ੀਸਦੀ ਤੱਕ ਡਿੱਗ ਗਏ ਸਨ। ਕੰਪਨੀ ਦਾ ਮਾਰਕਿਟ ਕੈਪ 242 ਅਰਬ ਡਾਲਰ ਤੋਂ ਘੱਟ ਕੇ 238 ਅਰਬ ਡਾਲਰ ’ਤੇ ਆ ਗਿਆ ਸੀ। ਯਾਨੀ ਕੰਪਨੀ ਨੂੰ ਇਕ ਦਿਨ ਵਿਚ 4 ਅਰਬ ਡਾਲਰ (29,300 ਕਰੋੜ ਰੁਪਏ) ਦਾ ਨੁਕਸਾਨ ਹੋਇਆ ਸੀ।

PunjabKesari

ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ’ਚ ਫਿਰ ਫਟਿਆ ਮਹਿੰਗਾਈ ਬੰਬ, 112 ਰੁਪਏ ਲਿਟਰ ਪੁੱਜਾ ਡੀਜ਼ਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News